Satt mere wajna te preshan tera hona
Peed mere hona te ron tu lag pena.....
Kinna sohna rishta ae na apna maa!!!!!
-
ਇੱਕ ਦਿਨ ਜੇ ਮਾਂ ਘਰ ਨਹੀਂ ਹੁੰਦੀ
ਰੋਟੀ ਕਿੰਨੇ ਪਕਾਉਣੀ ਇਹ ਸੋਚ ਖਾਂ ਲੈਂਦੀ
ਹੁਣ ਤਾਂ ਮੁੰਡੇ ਆਪ ਵੀ ਸਿੱਖ ਗਏ ਆ
ਰੋਟੀ ਪਕਾਉਣੀ ਪਰ ਮਾਂ ਦੇ ਹੱਥ ਵਾਲੀ ਗੱਲ ਨਹੀਂ ਹੁੰਦੀ-
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਤਾਂ ਆਉਂਦੀ ਏ
ਪਰ ਉਹ ਸਮਝਣਾ ਨਹੀਂ ਚਾਹੁੰਦੀ
ਮੇਰੀਆਂ ਕਿਤਾਬਾਂ ਨਾਲ ਮੋਹ ਤਾਂ ਕਰਦੀ ਏ
ਪਰ ਦਿਖਾਉਣਾ ਨਹੀਂ ਚਾਹੁੰਦੀ
ਮੇਰੀ ਕਵਿਤਾ ਸੁਣਨੀ ਵੀ ਚਾਹੁੰਦੀ ਏ
ਪਰ ਆਪਣੇ ਮੂੰਹੋਂ ਕਹਿ ਕੇ ਨਹੀਂ ਸੁਣਾਉਂਦੀ
ਉਹਦਾ ਵੀ ਦਿਲ ਕਰਦਾ ਏ ਕਹਿਣ ਨੂੰ
"ਕਿਨ੍ਹਾਂ ਸੋਹਣਾ ਲਿਖਦਾ ਮੇਰਾ ਪੁੱਤ"
ਪਰ ਕਹਿਣਾ ਨਹੀਂ ਚਾਹੁੰਦੀ
ਮੇਰੀ ਮਾਂ ਨੂੰ ਵੀ ਡਰ ਸਤਾਉਂਦਾ ਮੇਰੇ ਸੁਪਨੇ ਟੁੱਟਣ ਦਾ
ਪਰ ਆਪਣਾ ਡਰ ਦਿਖਾਉਣਾ ਨਹੀਂ ਚਾਹੁੰਦੀ
ਮੇਰੇ ਤੋਂ ਚੋਰੀ ਮੇਰੀ ਕਵਿਤਾ ਪੜ੍ਹਦੀ ਏ
ਤੇ ਅੱਖਾਂ ਨਮ ਕਰ ਲੈਂਦੀ ਏ
ਹੰਝੂਆਂ ਨਾਲ ਭਰੀਆਂ ਅੱਖਾਂ ਚੋਂ
ਮਾਂ ਨੂੰ ਦਿਸਦੀ ਏ
ਚੁੱਲ੍ਹੇ ਦੀ ਠੰਡੀ ਹੁੰਦੀ ਅੱਗ
ਮਾਂ ਨੂੰ ਘੇਰ ਲੈਂਦੀ ਏ
ਪੇਟ ਦੀ ਅੱਗ ਬਝਾਉਣ ਦੀ ਫਿਕਰ
ਉਧਾਰ ਚੁਕਾਉਣ ਦੀ ਫਿਕਰ
ਕੋਠੇ ਜਿੱਡੀ ਹੁੰਦੀ ਧੀ ਦੀ ਫਿਕਰ
ਮਾਂ ਦੀਆਂ ਅੱਖਾਂ ਸਾਹਮਣੇ ਆ ਜਾਂਦੀ ਏ
ਬਾਪੂ ਦੀ ਲਾਚਾਰੀ
ਅੱਖਾਂ ਪੂੰਝਦੀ ਮਾਂ
ਫੇਰ ਰੱਖ ਦਿੰਦੀ ਏ ਮੇਰੀ ਡਾਇਰੀ
ਤੇ ਮਨ ਈ ਮਨ ਸੋਚਦੀ ਏ
ਇਹ ਕਵਿਤਾ ਕਿਨ੍ਹਾਂ ਲਈ ਹੁੰਦੀ ਏ??
ਸਾਡੇ ਲਈ ਤਾਂ ਸ਼ਾਇਦ ਨਹੀਂ ਬਣੀ
ਕਿਉਂਕਿ ਕਵਿਤਾ ਢਿੱਡ ਤਾਂ ਨੀ ਭਰਦੀ.....-
ਸੜਦਾ ਹੋਵਾਂ ਧੁੱਪਾਂ ਵਿੱਚ
ਬੇਸ਼ਕ ਛਾਂ ਲਈ ਰੁੱਖ ਨਾ ਦੇਵੀਂ,
ਰੋਟੀ ਪਿੱਛੇ ਮਰਦਾ ਰਹਿਜਾਂ
ਮੇਟ ਮੇਰੀ ਭਾਵੇਂ ਭੁੱਖ ਨਾ ਦੇਵੀਂ,
ਐਸੀ ਮੌਤੇ ਮਾਰ ਲਈ ਚਾਹੇ
ਕਿ ਵੇਖਣ ਕਿਸੇ ਨੂੰ ਮੇਰਾ ਮੁੱਖ ਨਾ ਦੇਵੀਂ,
ਬਸ ਇੱਕੋ ਏ ਅਰਦਾਸ ਦਾਤਿਆ
ਮਾਂ ਮੇਰੀ ਨੂੰ ਦੁੱਖ ਨਾ ਦੇਵੀਂ,,,,,-
ਮੇਰੀ ਮਾਂ ਨੂੰ ਰੱਬ ਕਹਿਣਾ ਤਾ
ਮੇਰੀ ਮਾਂ ਦੀ ਤੋਹੀਨ ਹੈ ।
ਮੇਰੀ ਮਾਂ ਤਾ ਸਿਰਫ ਮੇਰੀ
ਮਾਂ ਹੈ-
ਮੇਰੇ ਹਰ ਸ਼ਾਹ ਦੀ ਜੋ ਚੱਲਦੇ ਨੇ
ਉਹ ਤੇਰੇ ਹੀ ਦਿੱਤੇ ਹੋਏ ਨੇ,
ਝੱਲ ਕੇ ਲੱਖਾਂ ਦੁੱਖ ਤੂੰ ਮੈਨੂੰ ਇਸ ਕਾਬਿਲ
ਬਣਾਇਆ ਕਿ ਮੈਂ ਤੈਨੂੰ ਅੱਜ
ਸਾਰੀਆਂ ਖੁਸ਼ੀਆਂ ਦੇ ਸਕਾਂ,
ਅੱਜ ਜਿਸ ਮੰਜਿਲ ਤੇ ਮੈਂ ਪਹੁੰਚਿਆਂ ਤੇਰੀਆਂ
ਦੁਆਵਾਂ ਕਰਕੇ ਹੀ ਇਹ ਮੇਰੀ ਜਿੱਤ ਨਹੀਂ
ਮਾਂ ਇਹ ਤਾਂ ਤੇਰੀ ਜਿੱਤ ਹੋਈ ਆ,
ਮਾਂ ਤੇਰੇ ਚਰਨਾਂ ਚ ਲੱਖ ਵਾਰੀ ਸੱਜਦਾ।-
ਕਿਉਂਕਿ ਅਸੀਂ ਆਪਣੀ ਹੀ
ਹੋਂਦ ਭੁੱਲ ਗਏ
ਕਿਵੇਂ ਅਸੀਂ ਭੁੱਲ ਗਏ
ਬਾਣੀ ਦਾ ਜੋ ਸਾਰ ਹੈ
ਪੰਜਾਂ ਪਾਣੀਆਂ ਦਾ ਬਣਿਆ
ਪੰਜਾਬ ਅਸੀਂ ਭੁੱਲ ਗਏ
ਭੁੱਲ ਬੈਠੇ ਕੀ ਹੈ ਮਾਂ ਬੋਲੀ ਦੀ ਮਿਠਾਸ
ਬੱਸ ਅੰਗਰੇਜ਼ੀ ਵਾਲੇ ਪਾਸੇ ਅਸੀਂ ਡੁੱਲ ਗਏ
ਸਿੱਖੋ ਹਰ ਬੋਲੀ ਹਰ ਲਿਹਜਾ ਚੰਗੀ ਗੱਲ ਹੈ
ਪਰ ਮਾਂ ਬੋਲੀ ਬਿਨਾਂ ਕਿਤੇ ਨਾਂ ਕੋਈ ਹੱਲ ਹੈ-
ਮੈਂ ਤੇਰਾ ਪੁੱਤਰ ਹਾਂ ਤੂੰ ਮੇਰੀ ਮਾਂ ਹੈ,
ਜੋ ਬਚਾਉਂਦੀ ਮੈਨੂੰ
ਧੁੱਪਾਂ ਵਿੱਚ ਮੇਰੀ ਠੰਡੀ ਛਾਂ ਹੈ,
ਖੁਦ ਦੁੱਖ ਝੱਲੇ
ਮੇਰਾ ਰੱਬ ਸਭ ਕੁੱਝ ਤੂੰ ਤਾਂ ਹੈ,
ਸੇਵਾ ਕਰਾਂ ਤੇਰੀ
ਤੂੰ ਰਮਨ ਦੇ ਬੋਲ ਤੂੰ ਜ਼ੁਬਾਨ ਹੈ।-
ऐ मां किसी औखे वेले कम चलौन लई ते पहलां ही रब सी
कदे औखा वेला न आवे एस लयी तैनूं ओस ने बणाया सी
जिवें धरती हर इक बीज नू बच्चयां वांग पालदी ए
उवें ही इक मां बिन मंगयां बच्चयां ते जान वारदी ए
हर औखी घड़ी औण तों पैलां तेरे नाल एडदी ए
मां ते हमेशा मेरे वल्लों गल्ल करदी ए
-
"माँ"
दस हूण की लिखा माँ तेरे वारे,
जद वी कुछ लिखन लगना सुन्न सो जाना वा,
कलम थम जउंदी आ बेजान जेहा होके बह जांदा वा,
माँ तु ता मेनु लिख्या आ,
हुन तेरे वारे मैं की लिखा,
तू ही रब ए मेरा तू मेरी जान ए,
इक रोज़ तेंनु न वेखा ते जिन्द मेरी बेजान ए,
तू मेरी ही नही मेरे घर दी वी जान ए,
तुझ बिन घर, घर नही लगदा शमशान ए,
तू ता मेरी जिन्द मेरी जान ए,
हुन की लिखा माँ तेरे वारे,
तेरे पैर विच झुकदा जहान ए,
तेंनु मेरा प्रणाम ए,
तेंनु मेरा प्रणाम ए।।-