Gurbir Singh Sandhu  
33 Followers · 9 Following

read more
Joined 3 January 2018


read more
Joined 3 January 2018
22 AUG 2022 AT 18:51

ਸੱਧਰਾਂ ਤੇ ਹੀ ਸੱਧਰਾਂ ਦਾ
ਵੇਖ ਕਿੰਨਾ ਭਾਰ ਹੈ
ਕਿ ਇਸ਼ਕ ਦਾ ਤਿਉਹਾਰ ਹੈ
ਇਹ ਜ਼ਿੰਦਗੀ ਦਾ ਸਾਰ ਹੈ

-


6 AUG 2022 AT 16:04

ਇਹ ਚਮਕ, ਉਜਾਲੇ ਬੇਹਤਰ ਲੱਗਦੇ
ਹਨੵੇਰੇ ਦੀ ਪਹਿਚਾਣ ਵੀ ਰੱਖ...

ਹੋਰਾਂ ਦੇ ਕਿਉਂ ਐਬ ਫ਼ਰੋਲੇ
ਝਾਤੀ ਇੱਕ ਗ਼ਿਰੇਬਾਨ ਵੀ ਰੱਖ

ਜੋ ਮੰਜ਼ਿਲ ਤੱਕ ਲੈ ਜਾਵਣ
ਉਹਨਾਂ ਪੈੜਾਂ ਦੇ ਨਿਸ਼ਾਨ ਵੀ ਰੱਖ

ਇਸ਼ਕ ਚ ਬੇਸ਼ੱਕ ਡੁੱਬ ਲੈ 'ਸੰਧੂ'
ਪਰ ਥੋੜ੍ਹਾ ਦੀਨ ਇਮਾਨ ਵੀ ਰੱਖ ..

-


18 JUL 2022 AT 22:01

ਦੀਦਾਂ ਨੂੰ ਜੋ ਤਰਸੇ ਪਏ ਨੇ
ਨੈਣ ਤਿਹਾਏ ਨੀਝਾਂ ਦੇ

ਸਾਦਗੀਆਂ ਵਿੱਚ ਸਾਦੇ-ਸਾਦੇ
ਹਰਫ਼ ਲੁਕੇ ਨੇ ਰੀਝਾਂ ਦੇ

-


17 JUL 2022 AT 21:21

ਹੌਂਸਲਿਆਂ ਨੇ ਮਿਜ਼ਾਜ ਵਿਖਾਏ
ਅਰਮਾਨਾਂ ਨੇ ਟੱਪੀਆਂ ਜੂਹਾਂ
ਸਾਦਗੀਆਂ ਸੰਗ ਹਾਸੇ ਜੁੜ ਗਏ
ਰੌਸ਼ਨੀਆਂ ਸੰਗ ਲਬਰੇਜ਼ ਨੇ ਰੂਹਾਂ

-


16 JUL 2022 AT 20:12

ਸਫ਼ਰਾਂ ਦੇ ਨੇ ਸਫ਼ਰ ਮੁਕਾਏ
ਮੈਨੂੰ ਪੰਧ ਲਮੇਰਾ ਚੰਗਾ

ਥੋੜ੍ਹਾ-ਥੋੜ੍ਹਾ ਸਭ ਚੰਗਾ ਏ
ਮੈਨੂੰ ਇਸ਼ਕ ਬਥੇਰਾ ਚੰਗਾ

ਕਿਸੇ ਲਈ ਕੋਈ ਰੱਬ ਹੋ ਸਕਦੈ
ਮੈਨੂੰ ਸੱਜਣ ਮੇਰਾ ਚੰਗਾ

-


30 JUN 2022 AT 22:16

ਹਾਲਾਤਾਂ ਦੇ ਵੀ ਹਾਲ ਹੋਣਗੇ
ਬਿਹਤਰ, ਬਾ-ਕਮਾਲ ਹੋਣਗੇ
ਕਿੰਨੇ ਖੂਬ ਉਹ ਸਾਲ ਹੋਣਗੇ
ਜੋ ਉਹ ਸਾਡੇ ਨਾਲ ਹੋਣਗੇ
ਰਮਝਾਂ ਜੋ ਬੁੱਝ ਬੈਠੇ ਹਾਂ
ਖੌਰੇ ਉਹ ਕਦ ਸਵਾਲ ਹੋਣਗੇ

-


29 MAR 2022 AT 20:38

ਚੁਣ ਚੁਣ ਸ਼ਬਦਾਂ ਨੂੰ ਚਾੜ੍ਹ ਦਾ ਸੁਨਹਿਰੀ ਰੰਗ, ਨਵੇਂ ਕੋਈ ਵਰਕੇ ਫ਼ਰੋਲ ਕੇ ..

ਜਾਂ ਕਰਲਾਂ ਤਿਆਰ ਨਵਾਂ ਰੰਗ ਮੈਂ ਮੁਹੱਬਤਾਂ ਦਾ, ਰੰਗਾਂ ਉੱਤੇ ਰੰਗ ਕੋਈ ਡੋਲ ਕੇ ..

-


22 MAR 2022 AT 21:36

ਮੁਹੱਬਤ ਹੀ ਇਬਾਦਤ ਹੋਵੇ , ਹਰ ਦਰ ਸੁੱਚਾ ਥਾਂ ਕਰਨਾ ਏ ...

ਤੇਰੇ ਤੱਕ ਜੋ ਪਹੁੰਚ ਹੈ ਮੇਰੀ , ਹੋਰ ਕੀ ਮੈਂ ਜਹਾਂ ਕਰਨਾ ਏ ...

-


10 MAR 2022 AT 21:57

ਇਹ ਜੋ ਸਾਲ ਚੜ੍ਹਦੇ , ਤੇਰੇ ਨਾਲ ਚੜ੍ਹਦੇ

ਹਰ ਹਾਲ ਚੜ੍ਹਦੇ ਤਾਂ ਬਾ-ਕਮਾਲ ਚੜ੍ਹਦੇ

ਸੰਧੂਰੀ, ਉਨਾਭੀ ਜਾਂ ਗੁਲਾਲ ਚੜ੍ਹਦੇ

ਇਹਨਾਂ ਰੀਝਾਂ ਨੂੰ ਰੰਗ ਸੁਰਖ਼ ਲਾਲ ਚੜ੍ਹਦੇ

-


9 MAR 2022 AT 21:49



ਮਹਿਕਾਂ ਝੱਲੀਆਂ ਹੋਈਆਂ , ਹਵਾਵਾਂ ਸੁਰ ਖਿਲੇਰੇ ਨੇ

ਅਦਾਵਾਂ ਨੂਰ ਬਣ ਗਈਆਂ , ਰੌਸ਼ਨ ਚਾਰ ਚੁਫ਼ੇਰੇ ਨੇ

ਮੈਂ ਦਾ ਮਿਟਣਾ ਵਾਜ਼ਿਬ ਸੀ, ਸੰਗ ਹੋਏ ਜੋ ਤੇਰੇ ਨੇ

ਤੇਰੀ ਮੁਹੱਬਤ ਵੇਖਣ ਦੇ , ਨਜ਼ਰੀਏ ਹੋਰ ਬਥੇਰੇ ਨੇ ....

-


Fetching Gurbir Singh Sandhu Quotes