BARJINDER SINGH KAVI   (ਬਰਜਿੰਦਰ ਸਿੰਘ 'ਕਵੀ')
54 Followers · 2 Following

Poet, Self Analyser, Social Worker
Joined 27 June 2018


Poet, Self Analyser, Social Worker
Joined 27 June 2018
9 OCT 2022 AT 17:42

Becoming a poet brings appreciation,
Most of the poets do receive that..
Becoming a poem is compendious,
A few in the universe achieve that..

Surrendering yourself to the Oneness,
Says Barjinder, is the essential element..
Accepting HIS command with gratitude,
Your life's poem will become relevant..

- Barjinder Singh Kavi

-


5 OCT 2022 AT 12:32

राम और रावण

ये दोनों ही हमारे अंदर की अलग अलग स्थिति है।

आईए अपने अंदर ही युद्ध करें,
और देखें कि जीत किसकी होगी।


- बरजिंदर सिंह 'कवी'

-


3 OCT 2022 AT 14:38

ਕੰਜਕ ਪੂਜਨ

ਮੇਰੇ ਹਿਸਾਬ ਨਾਲ ਕੰਜਕਾਂ ਨੂੰ ਉਹੀ ਪੂਜਣ, ਜਿੰਨ੍ਹਾਂ ਨੇ ਕਦੇ ਭਰੂਣ ਹੱਤਿਆ ਨਹੀਂ ਕੀਤੀ, ਅਤੇ ਨਾ ਹੀ ਕਦੇ ਮਜ਼ਬੂਰ ਕੀਤਾ ਕਿਸੇ ਵੀ ਔਰਤ ਨੂੰ ਅਜਿਹਾ ਕਰਨ ਲਈ।

ਸਾਡਾ ਵਜੂਦ ਅੱਜ ਤਾਂ ਹੀ ਕਾਇਮ ਹੈ ਕਿਉਂਕਿ ਸਾਡੀ ਮਾਂ ਜਿਸ ਗਰਭ ਚ' ਪੱਲ ਰਹੀ ਸੀ, ਉਸ ਦੇ ਆਲੇ-ਦੁਆਲੇ ਦੀ ਸੋਚ ਉਸ ਗਰਭ ਨੂੰ ਜੀਵਤ ਰੱਖਣ ਵਾਲੀ ਸੀ।

ਕਿਸੇ ਦੇ ਘਰੋਂ ਬੇਟੀ ਨੂੰ ਕੰਜਕ ਪੂਜਨ ਵਾਸਤੇ ਉਹੀ ਬੁਲਾਉਣ ਲਈ ਖੇਚਲ਼ ਕਰਨ, ਜਿੰਨ੍ਹਾਂ ਨੇ ਗਰਭ ਚ' ਪਲਦੀ ਧੀ ਨੂੰ ਮਾਰਨ ਦੀ ਕੋਝੀ ਹਰਕਤ ਨਾ ਕੀਤੀ ਹੋਵੇ।

ਕੰਜਕਾਂ ਨੂੰ ਸਹੀ ਮਾਇਨਿਆਂ ਚ' ਪੂਜਣ ਤੋਂ ਭਾਵ ਹੈ ਉਹਨਾਂ ਨੂੰ ਗਰਭ ਵਿੱਚ ਨਾ ਮਾਰਨਾ, ਜਾਂ ਪੈਦਾ ਹੋਣ ਤੇ' ਉਹਨਾਂ ਨੂੰ ਬਾਲ ਘਰਾਂ ਦੇ ਬਾਹਰ ਪਏ ਪੰਘੂੜਿਆਂ ਚ' ਨਾ ਸੁੱਟ ਆਉਣਾ।

-


30 SEP 2022 AT 17:21

ਇਹ ਅੱਖੀਆਂ ਮੇਰੀਆਂ
ਉਸ ਪਰਵਰਦਿਗਾਰ ਦੀ
ਦੀਦ ਦਾ ਚੋਗਾ ਚੁਗਦੀਆਂ ਨੇ।

ਦਿਲ ਅੰਦਰ ਰਚੀਆਂ
ਜਾ ਰਹੀਆਂ ਕਵਿਤਾਵਾਂ
ਚਿਹਰੇ ਤੇ' ਮੁਸਕੁਰਾਹਟ ਬਣ ਕੇ ਉਗਦੀਆਂ ਨੇ।

-


30 SEP 2022 AT 16:28

ਮੈਨੂੰ ਜਾਪਦਾ ਹੈ, ਐ ਹਰਫ਼ ਮੇਰਿਓ!

ਤੁਸੀਂ ਬਹੁਤ ਗੰਭੀਰ ਹੋ, ਗਹਿਰਾਈ ਨਾਲ ਸੋਚਦੇ ਹੋ।
ਤੁਸੀਂ ਵੀ ਧੀਆਂ ਵਾਂਗ ਮਾਪਿਆਂ ਲਈ ਅਸੀਸ ਲੋਚਦੇ ਹੋ।

'ਧੀ' ਲਫ਼ਜ਼ ਦੀ ਬਣਤਰ ਦੇ ਵਿੱਚ 'ਧ' ਨੂੰ ਬਿਹਾਰੀ ਹੈ।
ਹਰ ਇੱਕ ਧੀ ਆਪਣੇ ਮਾਂ ਬਾਪ ਨੂੰ ਜਾਨੋਂ ਵੱਧ ਪਿਆਰੀ ਹੈ।

-


20 JUL 2022 AT 12:00

NATURE SPEAKS

It's raining all around, water's up till knee..
Looking outside, became learning for me..

People are enjoying, the rain proves a bliss..
Drizzling showers touch nature, God's soothing kiss..

Looking inside me, I felt the season is dry..
Hey God! Pour the blessings, listen to my cry..

Says Barjinder, the weather calms, when it rains..
Joys come all around, vanishing all the pains..

- Barjinder Singh 'Kavi'

-


11 JUL 2022 AT 19:47

ਜਨਮ ਦਿਨ ਕੇਵਲ ਦਿਨ ਹੀ ਹੁੰਦਾ ਹੈ।
ਇਸ ਵਿੱਚ ਜਨਮ ਦਾ ਅਹਿਸਾਸ ਨਹੀਂ ਹੁੰਦਾ।
ਬਸ ਇੱਕ ਦੁਨੀਆਵੀ ਦੌੜ ਹੈ, ਰੀਸੋ ਰੀਸੀ ਕਹਿ ਲਓ।
ਖੁਸ਼ੀ ਮਨਾ ਲਵੋ, ਜਾਂ ਨਾ ਮਨਾਓ, ਇਹ ਤੁਹਾਡੀ ਮੌਜ।

ਜਨਮ ਦਿਨ ਅਸਲ ਵਿੱਚ ਜਨਮ ਦਿਨ ਉਦੋਂ ਹੋਵੇਗਾ,
ਜਿਸ ਦਿਨ ਆਪਣੇ ਜਨਮ ਲੈਣ ਬਾਰੇ,
ਅਤੇ ਉਸ ਜਨਮ ਕਾਰਨ ਜੋ ਲਿਵ ਟੁੱਟ ਗਈ ਸੀ,
ਉਸਦਾ ਖਿਆਲ ਆ ਜਾਵੇ।

ਭਾਗਾਂ ਵਾਲਾ ਹੋਵੇਗਾ ਐਸਾ ਜਨਮਦਿਨ,
ਜੋ ਜਨਮ ਦਾ ਕਾਰਨ ਯਾਦ ਕਰਵਾ ਜਾਵੇ।
ਭਾਗਾਂ ਵਾਲਾ ਹੋਵੇਗਾ ਐਸਾ ਜਨਮਦਿਨ,
ਜੋ ਮੌਤ ਯਾਦ ਕਰਵਾ ਜਾਵੇ।
ਭਾਗਾਂ ਵਾਲਾ ਹੋਵੇਗਾ ਐਸਾ ਜਨਮਦਿਨ,
ਜੋ ਜੀਵਨ ਦਾ ਕਾਰਜ ਯਾਦ ਕਰਵਾ ਜਾਵੇ।

-


19 MAY 2022 AT 21:38

ਬਰਸਾਤ ਹੋ ਰਹੀ ਹੈ।
ਕਰੋੜਾਂ ਹੀ ਬੂੰਦਾਂ ਧਰਤੀ ਨੂੰ ਛੋਹ ਕੇ ਇਸਦਾ ਤਪਦਾ ਸੀਨਾ ਠਾਰ ਰਹੀਆਂ ਹਨ।

ਜ਼ਰਾ ਗਹੁ ਨਾਲ ਵਾਚੀਏ,
ਤਾਂ ਇਕੱਲੀ ਇਕੱਲੀ ਬੂੰਦ ਆਪਣੇ ਅੰਦਰ ਸਾਗਰ ਲਈ ਫਿਰਦੀ ਹੈ।
ਪਤਾ ਨਹੀਂ ਕਿਹੜੀ ਕਿਹੜੀ ਬੂੰਦ ਕਿੱਥੋਂ ਆਈ ਹੈ।

ਸੂਰਜ ਦੀ ਤਪਸ਼ ਨਾਲ ਖ਼ੁਦ ਉਬਾਲੇ ਖਾ ਕੇ ਇਹਨਾਂ ਬੂੰਦਾਂ ਦੀ ਭਾਫ਼ ਬਣੀ ਹੋਵੇਗੀ,
ਅਤੇ ਪਤਾ ਨਹੀਂ ਕਿਤਨਾ ਕੁ ਸਫ਼ਰ ਕਰ ਕੇ ਹੁਣ ਸਾਡੇ ਸਾਹਮਣੇ ਛਲਕ ਕੇ ਠੰਡ ਵਰਤਾ ਰਹੀਆਂ ਹਨ।

ਵਰਖਾ ਦੀ ਜੋ ਸੁਹਾਵਣੀ ਤਾਲ ਹੈ..
ਕਮਾਲ ਹੈ.. ਕਮਾਲ ਹੈ.. ਕਮਾਲ ਹੈ..

-


10 MAY 2022 AT 15:13

Iss dil ki sunder nagri mei'n,
Bas aur koi awaaz na ho..

Mai'n Tera ho jaau'n,
Tu Mera ho jaaye,
Iss ke ilava koi Raaz na ho..

Dhyaan tik jaaye andar hi,
Swaaso'n ke bina aur koi saaz na ho..

Yehi ho hamari Prem kahani,
Iss ke baad koi aagaaz na ho..

Aa pyar karei'n chupke se,
Baato'n mei'n koi alfaaz na ho..

-


7 MAY 2022 AT 22:16

ਜਿਤਨਾ ਕੁ ਤੁਸਾਂ ਨੇ ਹੈ ਆਪਾ ਦਿਖਾਇਆ,
ਕੇਵਲ ਉਤਨਾ ਹੀ ਤੱਕ ਸਕਿਆ ਹਾਂ।
ਜਿਤਨਾ ਕੁ ਹੈ ਤੱਕਿਆ ਆਪੇ ਨੂੰ,
ਕਿਨਕਾ ਮਾਤਰ ਵੀ ਨਹੀਂ ਦੱਸ ਸਕਿਆ ਹਾਂ।

ਫੜਿਆ ਆਂਚਲ ਤੁਸਾਂ ਦਾ, ਓ ਦਿਲ-ਜਾਨੀ,
ਗੂੰਗਾ ਕੀ ਕਰੇ ਉਸਤਤ ਹੁਣ ਆਪਣੀ ਜ਼ੁਬਾਨੀ।

ਮੈਂ ਫਲ ਸੀ ਬਹੁਤ ਹੀ ਕੱਚਾ,
ਆਪਣੇ ਜ਼ੋਰ ਨਾਲ ਨਾ ਪੱਕ ਸਕਿਆ ਹਾਂ।
ਤੁਹਾਡੇ ਪ੍ਰੇਮ ਦੀ ਗਰਮਾਇਸ਼ ਨੇ,
ਜਿਤਨਾ ਕੁ ਪਕਾਇਆ, ਉਤਨਾ ਹੀ ਪੱਕ ਸਕਿਆ ਹਾਂ।

ਤੁਹਾਡਾ ਚਿਹਰਾ ਰੂਹਾਨੀ, ਮੇਰੀ ਰੂਹ ਦੀਵਾਨੀ,
ਸੀਸ ਭੇਟ ਦਿਆਂ ਆਪਣਾ, ਤੁਹਾਨੂੰ ਪ੍ਰੇਮ ਨਿਸ਼ਾਨੀ।

-


Fetching BARJINDER SINGH KAVI Quotes