Simranjit Singh   (SS)
224 Followers · 5 Following

ਕੁਛ ਅੱਖੀਂ ਵੇਖੀਆਂ,
ਕੁਛ ਮਨੋ ਉਚਾਰੀਆਂ।

#NotADailyWriter
Joined 9 June 2017


ਕੁਛ ਅੱਖੀਂ ਵੇਖੀਆਂ,
ਕੁਛ ਮਨੋ ਉਚਾਰੀਆਂ।

#NotADailyWriter
Joined 9 June 2017
7 JAN 2022 AT 9:14

ਉਮਰਾਂ ਦੇ ਪੈਂਡੇ, ਇਹਨਾਂ ਵਕਤਾਂ ਦੀ ਤੋਰ।

ਮੇਰੀ ਨੀਂ ਜੇ ਤੂੰ ਸੁਣਨੀ ਬਾਬਾ
ਚੱਲ ਆਪਣੀ ਸੁਣਾ ਇੱਕ ਹੋਰ।।

-


27 DEC 2021 AT 0:06

ਜੇਕਰ ਰੱਬਾ ਰੱਬ ਨਾ ਹੁੰਦਾ,
ਧਰਮਾਂ ਦਾ ਫੇਰ ਜੱਭ ਨਾ ਹੁੰਦਾ।
ਉੱਦਮੀ ਕਿਰਤ ਕਮਾਉਂਦੇ ਤਾਂ ਵੀਂ
ਪਰ ਬੁਜ਼ਦਿਲਾਂ ਤੋਂ ਸ਼ਾਇਦ ਦੁਖਾਂ ਦਾ
ਕੌੜਾ ਪੱਤਾ ਚੱਬ ਨਾ ਹੁੰਦਾ।।

-


18 DEC 2021 AT 20:31

ਮੇਰਾ

ਤੈਨੂੰ ਦੇਖ ਦੇਖ ਕੇ
ਤੈਨੂੰ ਪੜ੍ਹ ਪੜ੍ਹ ਕੇ

ਤੇਰੇ ਜਿਹਾ ਹੋਣ ਨੂੰ ਜੀ ਕਰਦਾ ਏ।

-


6 DEC 2021 AT 8:37

ਬਣਦੇ ਰਹੇ ਚੰਗਾ ਇਨਸਾਨ ਆਪਣੇ ਵੱਲੋਂ,
ਇਨਸਾਨੀ ਕੋਈ ਰਿਸ਼ਤਾ ਸਾਥੋਂ ਬੁਣ ਨਾ ਹੋਇਆ।

ਕਿੰਨੇ ਟੱਕਰੇ, ਕਿੰਨਿਆ ਦੇ ਮੱਥੇ ਲੱਗਾ,
ਫੇਰ ਵੀ ਇੱਕ ਹਮਸਫ਼ਰ ਸਾਥੋਂ ਚੁਣ ਨਾ ਹੋਇਆ।

ਸ਼ਾਇਦ ਮਾਰੀ ਸੀ ਹੂਕ ਕਿਸੇ ਨੇ ਇਸ਼ਕੇ ਦੀ ਮੈਨੂੰ
ਜ਼ਿੰਦਗੀ ਦੇ ਸ਼ੋਰ ਵਿੱਚ ਮੈਥੋਂ ਹੀ ਸੁਣ ਨਾ ਹੋਇਆ।।

-


5 DEC 2021 AT 18:36

ਸੁਣ!

ਤੂੰ ਨਾ ਗੁੱਤ ਕਰਨੀ ਸਿੱਖ ਲੈ।

ਹੁਣ ਲਈ ਮੇਰੇ ਵਾਲ਼ ਤਾਂ ਸਵਾਰੇਂਗਾ ਹੀ,
ਅੱਗੇ ਜਾ ਕੇ ਸਾਡੀ ਧੀ ਦੇ ਵੀ ਕੰਮ ਆਊਗਾ।

ਮੈਨੂੰ ਪਤਾ ਹੈ
ਓਹਨੂੰ ਮੇਰੇ ਨਾਲੋਂ ਜ਼ਿਆਦਾ
ਤੇਰੇ ਨਾਲ ਮੋਹ ਹੋਵੇਗਾ।।

-


31 OCT 2021 AT 4:54

ਸੂਰਜ ਖੇਤਾਂ ਦੀ ਪਰਿਕਰਮਾ ਕਰਦਾ ਹੈ,
ਉਦੋਂ ਜਾ ਕੇ ਅੰਨ ਉਪਜਦਾ ਹੈ ।।

-


17 OCT 2021 AT 9:43

ਸੋਚਿਆ ਸੀ ਅੱਗੇ ਤੁਰਾਂਗੇ ਇਕੱਠੇ, ਮਗਰ,
ਤੁਰ ਪਿਆ ਤੂੰ ਆਪਣੇ ਰਾਹ, ਮੈਂ ਆਪਣੇ ਰਾਹ।

ਇੱਕ ਦੂਜੇ ਨੂੰ ਦੇਖ ਰੁੱਕ-ਸੁੱਕ ਜਾਂਦੇ ਸੀ ਜੋ
ਹੁਣ ਸਾਂਭ ਕੇ ਰੱਖ ਤੂੰ ਆਪਣੇ ਸਾਹ, ਮੈਂ ਆਪਣੇ ਸਾਹ।

ਜ਼ਿੰਦਗੀ ਦੀ ਦੌੜ ਵਿਚ ਹੁਣ ਵੱਖ ਹੋ ਗਏ ਹਾਂ,
ਕਰ ਲਈਂ ਪੂਰੇ ਤੂੰ ਆਪਣੇ ਚਾਅ, ਮੈਂ ਆਪਣੇ ਚਾਅ।

ਇੱਕ ਬੇੜੀ ਵਿੱਚ ਮੈਂ ਤੇ ਦੂਜੀ 'ਚ ਤੂੰ ਚੜ੍ਹਿਆ ਏਂ
ਦੋਹਾਂ ਬੇੜੀਆਂ ਦਾ ਰੱਬ ਆਪ ਵੇ ਮਲਾਹ।।

-


11 OCT 2021 AT 9:32

ਅੱਜ ਪਹਿਲੀ ਮਰਤਬਾ ਇੰਝ ਹੋਇਆ ਏ
ਕਿ ਕਿਸੇ ਦੇ ਜਾਣ ਮਗਰੋਂ ਦਿਲ ਰੋਇਆ ਏ।।

ਕਹਾਉਂਦਾ ਸੀ ਜੋ ਕਦੇ ਪੱਥਰਾਂ ਦਾ ਵਾਰਿਸ
ਦਿਲ ਓਹਦਾ ਵਾਂਗ ਸ਼ੀਸ਼ੇ ਦੇ ਚੂਰ ਹੋਇਆ ਏ।।

ਗਮ ਨੇ ਭੈੜੇ ਵਿਛੋੜੇ ਦੇ
ਤੇ ਸਾਹ ਵੀ ਥੁੜ੍ਹ ਥੁੜ੍ਹ ਆਉਂਦੇ ਨੇ।
ਓਹਦੀ ਹੁਣ ਉਹ ਦੀਦ ਦੇ ਸਦਕਾ
ਰੱਬ ਦੇ ਦਰਬਾਰ ਆਣ ਖਲੋਇਆ ਏ।।

-


27 SEP 2021 AT 9:37

ਤੁਰ ਗਿਆ ਸੀ ਯਾਰ ਮੇਰਾ ਉਹ ਅੱਲੜ੍ਹ ਉਮਰੇ,
ਮਾਂ ਪਿਉ ਉਸਦੇ ਹੁਣ ਮੇਰੀ ਲੰਮੀ ਉਮਰ ਦੀ ਖੈਰ ਮਨਾਉਂਦੇ ਨੇ।

-


7 AUG 2021 AT 5:32


ਚੰਨ ਦਿਆ ਤਾਰਿਆ ਵੇ
ਧਰਤੀ ਨੂੰ ਪਿਆਰਿਆ ਵੇ
ਕਿੰਝ ਅੰਬਰਾਂ ਚ ਰੰਗ ਇੰਨੇ ਘੋਲਦਾ ਏਂ?

ਪਾਣੀਆਂ ਨੂੰ ਅੱਗ ਲਾ ਕੇ
ਕਣਕਾਂ ਨੂੰ ਸੁਨਹਿਰੀ ਬਣਾ ਕੇ
ਕਿੰਝ ਫੁੱਲਾਂ ਦੀਆਂ ਪੱਤੀਆਂ ਨੂੰ ਖੋਲਦਾ ਏਂ?

-


Fetching Simranjit Singh Quotes