ਐ ਸ਼ਿਵ....
ਐ ਸ਼ਿਵ,
ਕੋਈ ਅਖੀਰ ਨਾ ਐਥੇ ਪੀੜਾਂ ਦੀ,
ਹਵਾ ਲੰਘ ਬੈਠੀ ਤਕਦੀਰਾਂ ਦੀ,
ਤੇਰੇ ਲਫ਼ਜ਼ਾਂ ਦੀ ਪੀੜ੍ਹ ਏ ਔਖੀ,
ਰੂਹ ਕੰਬ ਉੱਠੀ ਲਕੀਰਾਂ ਦੀ,
ਉਹ ਸੌਣ ਮਹੀਨਾ ਚੜਿਆ ਨਾ,
ਦੁੱਖ ਰਾਹੀਂ ਕਿਤੇ ਵੀ ਖੜਿਆ ਨਾ,
ਲਹਿ ਗਈ ਚਾਦਰ ਹਾਸਿਆਂ ਦੀ,
ਰੁੱਖ ਇਸ਼ਕੇ ਦਾ ਐਥੇ ਚੜਿਆ ਨਾ,
ਕੱਲ ਸੀ ਕਿਸੇ ਨੇ ਪਿੱਛਿਓਂ ਹਾਕ ਮਾਰੀ,
ਜਿਸਮ ਤਬਕ ਉੱਠਿਆ,
ਤੇ ਝਾਤ ਮਾਰੀ,
ਅੱਖਾਂ ਵਿੰਹਦਿਆਂ ਹੀ ਆਖਰੀ ਵੀ ਆਸ ਹਾਰੀ,
ਪੀੜਾਂ ਇਸ਼ਕ ਦੇ ਮੋਹਰੇ ਹੁਣ ਤੇ,
ਹੰਝੂਆਂ ਦੇ ਗਲ ਲਗ ਬੈਠੀ ਇਹ ਰਾਤ ਸਾਰੀ।
-