ਲਾਹੌਰ ਦਿਲ ਵਿੱਚ ਵੱਸਦਾ..
ਧੂੜ ਨਨਕਾਣਾ ਸਾਹਿਬ ਦੀ..
ਮੱਥੇ ਨੂੰ ਲਾ ਕੇ ਸੱਜਦਾ ਕਰਨ..
ਨੂੰ ਮੇਰਾ ਦਿਲ ਕਰਦਾ..
ਆਪਣੀ ਪੁਰਖਾਂ ਦੀ ਜਨਮ ਭੂਮੀ..
ਦੀ ਮਿੱਟੀ ਨੂੰ ਚੁੰਮਣ ਨੂੰ ਮੇਰਾ..
ਦਿਲ ਕਰਦਾ..
ਸੁਣ ਕੇ ਗੱਲਾਂ ਬਾਪੂ ਜੀ ਤੋਂ..
ਜਿਲ੍ਹਾ ਸਿਆਲਕੋਟ ਪਿੰਡ ਵਸਣਕਿਆ..
ਦੀਆਂ ਗਲੀਆ ਵਿੱਚ ਮੇਰਾ ਵੀ ਘੁੰਮਣ..
ਨੂੰ ਦਿਲ ਕਰਦਾ.. ਮਿੰਟਗੁਮਰੀ ਚੱਕ..
857 ਵਿੱਚ ਕਾਪਹੀ ਫੁੱਲਾਂ ਦੀ ਰੰਗਤ..
ਨੂੰ ਛੋਹਣ ਨੂੰ ਮੇਰਾ ਦਿਲ ਕਰਦਾ..
ਵੰਡਣ ਵਾਲਿਆ ਨੇ ਵੰਡ ਦਿੱਤਾ ਸਰਹੱਦਾਂ ਨੂੰ..
ਕਿਤੇ ਚੁੰਨੀਆਂ ਰੁਲੀਆ ਸੀ, ਕਿਤੇ ਬੁਰਕੇ..
ਸਾਡੇ ਨਾਲ ਕੀ ਕਿ ਬੀਤੀ ਸੀ, ਉਹ ਦਰਦ..
ਓਸ ਪਾਰ ਜਾ ਵੰਡਾਵਣ ਨੂੰ ਮੇਰਾ ਦਿਲ ਕਰਦਾ..
ਉਹ ਭਾਰਾ ਹੜ ਸੀ ਦੁੱਖਾਂ ਦਾ, ਜ਼ੋ ਸਾਡੀਆ ਹਿੱਕਾਂ..
ਤੋਂ ਲੰਘਿਆ ਸੀ 1947 ਨੇ ਭਾਰਤ ਨੂੰ ਨਹੀ..
ਮੇਰੇ ਹੱਸਦੇ ਵੱਸਦੇ ਪੰਜਾਬ ਨੂੰ ਦੋ ਟੁਕੜਿਆਂ..
ਵਿੱਚ ਵੰਡਿਆ ਸੀ..।।
-