QUOTES ON #KESARSINGH

#kesarsingh quotes

Trending | Latest
28 JUN 2018 AT 16:45

ਮੇਰੇ ਮਰੇ ਤੇ ਕਫਨ ਕੋਈ ਪਾਇਓ ਨਾ
ਕਿਉਂ ਕਪਾਹ ਦਿਆਂ ਫੁੱਟਾਂ ਤੋਂ ਰੂੰ ਖੋਹਣਾ ਏ
ਮੇਰੀ ਕਬਰ ਤੇ ਫੁੱਲ ਕੋਈ ਚਡ਼ਾਇਓ ਨਾ
ਐਵੇਂ ਕੰਡਿਆਂ ਤੋਂ ਹੁਸਨ ਟੁੱਟ ਹੋਣਾ ਏ

ਮੇਰੀ ਮਿੱਟੀ ਨੂੰ ਅੱਗ ਕੋਈ ਲਾਇਓ ਨਾ
ਨਹੀਂ ਤਾਂ ਇੱਕ ਹੋਰ ਦਰਖਤ ਵੱਢ ਹੋਣਾ ਏ
ਬੇਕਸੂਰ ਪੰਛੀਆਂ ਉਜਡ਼ ਕੇ ਰੋਣਾ ਏ

ਦਾਵਤ ਰੱਖ ਦਿਓ ਕਾਵਾਂ ਗਿਰਝਾਂ ਦੀ
ਕਿਸੇ ਦਾ ਤਾਂ ਢਿੱਡ ਭਰ ਹੋਣਾ ਏ

ਬਸ ਮੇਰੀ ਮੌਤ ਤੇ ਕਿਸੇ ਨਾ ਰੋਣਾ ਏ

-


14 JUN 2018 AT 8:14

ਬੜਾ ਸੌਖਾ ਹੈ ਗੁਲਾਬ ਨੂੰ ਸੌਣਾ ਕਹਿਣਾ
ੲਿਹਸਾਸ ਕੰਡਿਆਂ ਦੀ ਮਾਰ..ਉਫ..
ਫਿਰ ਵੀ ਖੁਸ਼ਬੂ ਦਾ ਬਹਿਣਾ..


-


4 APR 2018 AT 2:04

N it's all about interest..

-


14 JUL 2018 AT 17:07

ਮੈਂ ਆਇਆ ਹਾਂ ਫੇਰ ਤੈਨੂੰ ਪਾਉਣ ਲਈ
ਤੈਨੂੰ ਮੇਰੇ ਵਿਚ ਗਵਾਉਣ ਲਈ
ਸਦੀਆਂ ਦੀ ਲੰਬੀ ਵਾਟ ਤੇਅ ਕਰ ਲਈ
ਬਸ ਤੈਨੂੰ ਸਬ ਲੁਟਾਉਣ ਲਈ
ਮੈਂ ਆਇਆ ਹਾਂ ਫੇਰ ਤੈਨੂੰ ਪਾਉਣ ਲਈ

-


20 MAR 2018 AT 18:20

ਪਿੱਪਲ ਦਿਆ ਪੱਤਿਆ ਵੇ
ਕਾਹਦੀ ਖੜ ਖੜ ਲਾੲੀ ਆ
ਹੂਕਾਂ ਤੇਰੀਆਂ ਸੁਣਦੇ ਨੇ ਉਹ
ਪੀੜ ਉਹਨਾਂ ਦੇ ਦਿਲ 'ਚ ਵੀ
ਭਰ ਆੲੀ ਆ , ਹਵਾ ਦੇ
ਬੁੱਲਿਆਂ' ਚ ਨਮੀ ਭਰੇ
ਪੈਗਾਮ ਲਿਆਈ ਆ

-


22 MAR 2018 AT 6:58

ਪਿੱਪਲ ਦੇ ਪੱਤਿਆ ਵੇ
ਰੁੱਤ ਝੜਨੇ ਦੀ ਆੲੀ
ਚਲ ਹਵਾ ਨਾਲ ਉਡ ਚਲਿੲੇ
ਜਿਦਰੋਂ ਖੁਸ਼ਬੂ ਸੱਜਣ ਦੀ ਆੲੀ

-


20 MAR 2018 AT 21:24

ਪਿੱਪਲ ਦਿਆ ਪੱਤਿਆ ਵੇ
ਅੱਜ ਕੱਲ ਪੁੱਠੀਆਂ ਵਗਣ ਹਵਾਵਾਂ,
ਰਿਸ਼ਤੇ ਖੋਖਲੇ ਜਾਪਦੇ ਨੇ,
ਰੁੱਖ ਵੀ ਰਹਿ ਨਾ ਗਿਆ ਘਣਛਾਵਾਂ ।

-


21 MAR 2018 AT 19:58

ਪਿੱਪਲ ਦਿਆ ਪੱਤਿਆ ਵੇ,
ਰੁੱਤਾਂ ਆਈਆਂ ਬਹਾਰ ਦੀਆਂ,
ਸੱਜਣ ਪਰਦੇਸੀਂ ਬੈਠੇ ਨੇ,
ਯਾਦਾਂ ਆਈਆਂ ਯਾਰ ਦੀਆਂ ।

-


21 MAR 2018 AT 14:37

ਪਿੱਪਲ ਦੇ ਪੱਤਿਆ ਵੇ
ਰੁੱਤ ਝੜਨੇ ਦੀ ਆੲੀ
ਵੇਖ ਚਿੜੀਆਂ ਉੱਡ ਗੲਿਆ
ਵੇਹੜੇ 'ਚ ਵਿਰਾਨੀ ਛਾੲੀ

-


29 MAR 2018 AT 20:10

 ਤੈਨੂੰ ਮੰਗੀਏ ਵੀ ਤਾਂ ਕਿਵੇਂ ਮੰਗੀਏ,
ਨਾ ਈ ਕਿਸਮਤ ਰਹੀ,
ਤੇ ਨਾ ਈ ਤੇਰੀ ਰਜ਼ਾ!

-