ਕੀ ਸੋਚਦਾ ਹੋਵੇਗਾ ਪੁੰਨੂੰ?
ਸੁੱਤੀ ਹੋਈ ਸੱਸੀ ਨੂੰ ਵਿੰਹਦਾ ਹੋਵੇਗਾ,
ਜਾਂ ਦਿਲ ਵਿੱਚ ਉਹਨੂੰ ਕੁੱਝ ਕਹਿੰਦਾ ਹੋਵੇਗਾ?
ਕੋਈ ਬਿਨ ਬੁਲਾਇਆ ਜਦ ਵਿਚਰਿਆ ਹੋਵੇਗਾ,
ਸੱਚੀਂ, ਉਹ ਤਾਂ ਅੰਦਰੋਂ ਬਿਖਰਿਆ ਹੋਵੇਗਾ,
ਅੱਖਾਂ 'ਚ ਡਰ 'ਤੇ ਨਾਲੇ ਪਿਆਰ ਹੋਵੇਗਾ,
ਵੱਧ ਆਪਣੇ ਤੋਂ ਸੱਸੀ ਦਾ ਖਿਆਲ ਹੋਵੇਗਾ,
ਹੱਥ ਵਧਾਇਆ ਤਾਂ ਹੋਵੇਗਾ, ਸੱਸੀ ਨੂੰ ਜਗਾਉਣ ਵਾਸਤੇ,
ਖੁੱਦ ਨੂੰ ਰੋਕਿਆ ਤਾਂ ਹੋਵੇਗਾ, ਨੀਰ ਵਹਾਉਣ ਵਾਸਤੇ,
ਲ਼ੈ ਚੱਲੇ ਸੀ ਜਦ ਉਹਨੂੰ ਸੱਸੀ ਤੋਂ ਦੂਰ,
ਜਾਪਿਆ ਤਾਂ ਹੋਵੇਗਾ, ਉਹਨੂੰ ਆਪਣਾ ਆਪ ਮਜਬੂਰ,
ਫ਼ਿਕਰ ਤਾਂ ਹੋਵੇਗੀ, ਜਦ ਸੱਸੀ ਉੱਠੂ,
ਨਾ ਕੋਲ ਪਾ ਕੇ, ਕਿੰਝ ਰਾਹ ਲੱਭੂ?
ਜਾਣਦਾ ਤਾਂ ਹੋਵੇਗਾ, ਨਾ ਸੱਸੀ ਰੁਕੇਗੀ,
ਰੇਗਿਸਤਾਨ ਦੀ ਰੇਤ ਵਿੱਚ, ਉਹ ਜਾ ਪੁੱਜੇਗੀ,
ਉਹਦੇ ਪੈਰਾਂ ਦੇ ਛਾਲਿਆਂ ਦਾ ਲਹੂ,
ਪੁੰਨੂੰ ਦੇ ਪੈਰੀਂ ਵੀ ਵਗਿਆ ਹੋਵੇਗਾ,
ਉਸ ਤਪਦੀ ਰੇਤ 'ਚ,
ਜਦ ਰੂਹ ਤੜਫੀ ਸੱਸੀ ਦੀ,
ਜ਼ਖ਼ਮ ਪੁੰਨੂੰ ਦੀ ਰੂਹ ਨੂੰ ਵੀ ਤਾਂ ਲੱਗਿਆ ਹੋਵੇਗਾ!
-