24 JUN 2017 AT 13:01

ਆਸ਼ਕ
ਹਾਂ ਜੀ ਇਸ਼ਕ ਦੇ ਆਸ਼ਕ ਹਾਂ,
ਸੋਹਣੀ ਮਹੀਂਵਾਲ ਦੇ ਞਾਰਿਸ ਹਾਂ !
ਅਸੀਂ ਮਰ ਕੇ ਵੀ ਕਦੀ ਮਰਦੇ ਨੀਂ,
ਅੱਗ ਦਰਿਆ ਤੋਂ ਡਰਦੇ ਨੀਂ,
ਨਾ ਡੁਬਦੇ ਨਾ ਤਰਦੇ ਜੀ!
ਅਸਾਂ ਐਸੇ ਲੇਖ ਲਿਖਵਾਏ ਨੇ,
ਚੰਨ ਤਾਰੇ ਹਿੱਸੇ ਪਾਏ ਨੇ!
ਇਸ਼ਕੇ ਤੋਂ ਊਪਰ ਜਾਤ ਨਾ ਕੋਈ ,
ਅਸੀਂ ਹੱਜੂ ਝੋਲੀ ਪਾਏ ਨੇ !
ਕੋਈ ਰਾਂਝਾ, ਕੋਈ ਮਜਨੂੰ ਹੋਯਾ,
ਕਿਸੇ ਕਿਸੇ ਹੀਰ ਤੇ ਲੈਲਾ ਨਾਮ ਧਰਾਏ ਨੇ
ਅਸੀਂ ਅਰਸ਼ ਤੋਂ ਉਤਰੇ ਹਾਂ ਸਾਰੇ
ਆਹੋ !!ਅਸੀਂ ਦਿਲਾਂ ਵਿਚ ਡੇਰੇ ਲਾਏ ਨੇ!!


- Saira Qureshi©