ਨਤੀਜਾ, ਆਪਾਂ ਵੱਖ ਹੋ ਗਏ
ਤੇਰਾ ਬੇ-ਵਜ੍ਹਾ ਕੀਤੇ ਸੱਕ ਦਾ।
ਜਦ ਤੂੰ ਛੱਡਿਆ, ਮੈਂ ਪੀਣੀ ਛੱਡਤੀ
ਦੱਸ, ਕੀ ਕਰਾਂ ਹੁਣ, ਆਪਣੇ
ਚਾਹ ਵਾਲੇ ਕੱਪ ਦਾ।
-
↕️5'11"
ਤਰਖਾਣ
PB31
Mansa
ਨੋਟ:- Follow ਕਰੋਗੇ ਤਾਂ Back Follow ਜਰੂਰ ... read more
ਕਿਸਮਤ ਨਾਲ ਗਿਲਾ ਹੈ ਮੇਰਾ
ਮੈਨੂੰ ਕੁਝ ਬਣਾ ਤਾਂ ਦੇ।
ਸਭ ਦੇ ਹੱਕ ਦੀ ਗੱਲ ਸੁਣਦਾ
ਕਦੇ ਮੇਰੇ ਹੱਕ ਦੀ ਸੁਣਾ ਤਾਂ ਦੇ।
ਤੇਰਾ ਨਾਮ ਖ਼ਾਸ ਸੀ ਮੇਰੇ ਲਈ
ਕੋਈ ਲਕੀਰ ਧੀਮਾਨ ਦੇ ਨਾਮ ਦੀ
ਹੱਥ ਮੇਰੇ ਤੇ ਖੁਣਵਾ ਤਾਂ ਦੇ।-
(ਪਹਿਲੀ)
ਸ਼ੁਰੂ ਹੋਈ ਗੱਲ, ਗੱਲ ਅੱਗੇ ਵਧੀ,
ਅੱਗੇ ਵਧਣ ਨਾਲ ਜਾਣ ਪਹਿਚਾਣ ਹੋਈ।
ਜਾਣਨ ਲੱਗੇ ਇਕ ਦੂਜੇ ਨੂੰ ਤਾਂ
ਪਤਾ ਲੱਗਾ ਪਿਛਲੇ ਮਹੀਨੇ
ਉਹ ਵੀ ਮੇਰੇ ਹਾਣ ਹੋਈ।
To be countinoue....
-
ਤੂੰ ਨਰਮ ਜਿਹੀ ਮੈਂ ਅੜਬ ਜਿਹਾ
ਓਦੋਂ ਬੜੇ ਅਜੀਬ ਸੀ ਜਮਾਨੇ
ਚੋਰੀ ਚੋਰੀ ਸੀ ਮਿਲਦੇ
ਚਾਹ ਦੇ ਬਹਾਨੇ
ਮੇਰੇ ਤਾਂ ਯਾਦ ਆ
ਤੇਰੇ ਵੀ ਹੈ ਯਾਂ ਫਿਰ
ਭੁੱਲਗੀ ਰਕਾਨੇ-
ਓਹਨੇ ਗੱਲ ਨਾ ਕਰਨ ਲਈ
ਨੀਂਦ ਦਾ ਬਹਾਨਾ ਬਣਾ ਲਿਆ।
ਓਹਨੂੰ ਲਗਿਆ ਕਿ ਓਹਨੇ
"ਧੀਮਾਨ" ਮੂਰਖ ਬਣਾ ਲਿਆ।
-
ਦਿਲ ਦਿਲ ਨਾਲ
ਮਿਲੇ ਹੀ ਸੀ ਅਜੇ।
ਕਮਬਖ਼ਤ "ਧੀਮਾਨ"
ਜਿਸਮ ਦੀ ਗੱਲ ਵਿਚ ਆ ਗਈ
ਤੇ ਸਭ ਫਨਾਹ ਕਰਗੀ।-
ਡਰਾਉਣ ਨੂੰ ਫਿਰਦੀ ਕਿਨ੍ਹਾਂ ਨੂੰ,
ਭੁੱਲ ਜਾ ਹੋਂਸਲੇ ਢਹਿ ਜਾਣਗੇ।
ਹੁਣ ਤਾਂ ਹੋਰ ਹੋਏ ਬੁਲੰਦ ਹੋਂਸਲੇ
ਹੱਕ ਆਵਦਾ ਹੁਣ ਤਾਂ ਲੈ ਜਾਣਗੇ।
ਤੂੰ ਸਿੱਧੀ ਹੋਕੇ ਚੱਲ ਦਿਲੀਏ
ਤੇਰੀਆਂ ਜੜ੍ਹਾਂ ਵਿਚ ਬਹਿ ਜਾਣਗੇ।
-
ਜਿੰਦਗੀ ਵਿਚ ਭਾਵੇਂ ਕੋਈ ਹੋਰ ਹੋਣਾ,
ਦਿਲ ਵਿਚੋਂ ਉਹ ਕੱਡ ਨਾ ਪਾਈ।
ਬੁੱਲਾਂ ਤੋਂ ਮੁਸਕਰਾ ਰਹੀ ਸੀ ਗੱਲ ਕਰਦੀ
ਪਰ ਅੰਦਰ ਦਾ ਵੈਰਾਗ ਛੁਪਾ ਨਾ ਪਾਈ।
-
ਹਸਰਤ ਏ ਦਿਲ
ਕਦੇ ਖਤਮ ਹੀ ਨਹੀਂ ਹੋਣੀ ਸੀ
"ਧੀਮਾਨ" ਤੇਰੇ ਨਾਲ ਚਾਹ ਪੀਣ ਦੀ।
ਬੜੀ ਜਲਦੀ ਤੂੰ ਚਾਹ ਦੇ ਨਾਲ
ਮੈਨੂੰ ਵੀ ਛੱਡ ਦਿੱਤਾ.....-
ਵਿਚ ਕਣ ਕਣ ਦੇ ਆਪ ਵਸਦਾ ਇਕ ਰੂਪੀ
ਕਿਸੇ ਦੇ ਮੂੰਹੋਂ ਰਾਮ, ਅੱਲ੍ਹਾ, God,
ਕਿਸੇ ਤੋਂ ਵਾਹਿਗੁਰੂ ਹੈਂ ਅਖਵਾ ਰਿਹਾ।
ਦੇ ਕੇ ਪੂੰਜੀ ਸਵਾਸਾਂ ਦੀ, ਗੱਡੀ ਜਿੰਦਗੀ ਦੀ ਨੂੰ
ਬਣਾ ਕਾਨੂੰਨ ਲੇਖਾਂ ਦੇ, ਆਪ ਸਭ ਹੈਂ ਚਲਾ ਰਿਹਾ।
ਬਰਕਤ ਬਖਸ਼ੀ ਤੂੰ ਲਿਖਣ ਦੀ ਕਲਮ ਮੇਰੀ ਨੂੰ
ਰਜਾ ਆਵਦੀ ਵਿਚ ਰੂਹ ਦੀ ਗੱਲ ਲਿਖਾ ਰਿਹਾ।
ਦੁੱਖ ਆਏ ਜ਼ਿੰਦਗੀ ਵਿਚ ਕਾਫੀ ਨੇ,
ਜੋ ਤੂੰ ਦਿੱਤਾ ਬਹੁਤ ਹੈ ਮੇਰੇ ਲਈ
ਤਾਂਹੀ ਰਸ਼ਪਾਲ ਸ਼ੁਕਰ ਤੇਰਾ ਹੈ ਮਨਾ ਰਿਹਾ।-