ਮੈਂ ਤੇਰੇ ਚਰਨਾਂ ਦੀ ਧੂੜ ਮਾਲਕਾਂ
ਮੈਨੂੰ ਜੱਗ ਤੇ ਨਾ ਕੂੜ ਮਾਲਕਾਂ
ਸਾਂਭੀ ਮੇਰੇ ਖਿਆਲਾਂ ਦੀ ਪੰਡ ਨੂੰ
ਮੈਨੂੰ ਆਪਣੇ ਸੰਗ ਨੂੜ ਮਾਲਕਾਂ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
-
ਛੱਡ ਦਿੱਤਾ ਖੁਦ ਨਾਲ ਸ਼ਿਕਵਾ ਕਰਨਾ ਕਿਉਂ ਜੋ ਮੈਂ ਖੁਦ ਦਾ ਨਾ ਹੋ ਸਕਿਆ
ਮੇਰੇ ਸੁਪਨੇ ਵੀ ਕਿੰਨੇ ਬੇਪ੍ਰਵਾਹ ਨੇ ਉਹਨਾਂ ਦੀ ਚਾਹਤ ਚ ਨਾ ਮੈਂ ਸੋ ਸਕਿਆ
ਦੁਨੀਆਂ ਨੇ ਵੀ ਸਿਖਾਂ ਦਿੱਤਾ ਕੀ ਗੁੰਗੀ ਕਲਮ ਨੂੰ ਕੋਈ ਨਹੀਂ ਪਹਿਚਾਣਦਾ
ਰਮਨ ਤਾਂ ਸਫਿਆਂ ਨੂੰ ਕਾਲਾ ਕਰਦਾ ਰਹਿਆਂ, ਅਲਫਾਜ਼ਾਂ ਨੂੰ ਨਾ ਮੋ ਸਕਿਆ-
ਮੁੜ ਵੇਖਾਂ ਜੇ ਗੁਜਰੇ ਸਾਲ ਨੂੰ
ਕਿਵੇਂ ਭੁੱਲਾਂ ਮੈਂ ਤੇਰੇ ਖਿਆਲ ਨੂੰ
ਸਿਫਤਾਂ ਰੱਬਾਂ ਤੇਰੀਆਂ ਰਹਿਮਤਾਂ
ਸਿੰਗਾਰਿਆ ਉਲਝੇ ਸਵਾਲ ਨੂੰ
ਘਬਰਾਏ ਨਾ ਵੇਖ ਹਾਲਾਤਾਂ ਨੂੰ
ਸਲਾਮ ਹੈ ਯਾਰਾਂ ਦੇ ਕਮਾਲ ਨੂੰ
ਦੀਵਾ ਜਗਦਾ ਰਿਹਾ ਸੱਧਰਾਂ ਦਾ
ਲਫਜ਼ ਨਾ ਕੋਈ, ਬਿਆਨਾਂ ਹਾਲ ਨੂੰ
ਇੱਕ ਦੀਦ, ਰੱਬ ਨੂੰ ਪਾਉਣ ਦੀ
ਡੋਲਣਾ ਨਾ ਦੇਵੀਂ ਰੱਬਾਂ ਕਾਲ ਨੂੰ-
ਮੈਨੂੰ ਪਤਾ ਏ ਮੇਰੀ ਔਕਾਤ ਦਾ
ਹੰਝੂਆਂ ਨਾਲ ਭਿੱਜੀ ਰਾਤ ਦਾ
ਨਾ ਤੋਲ ਮੈਨੂੰ ਗੂੰਗੇ ਤਰਾਜੂ ਚ
ਭਰਿਆ ਨਾ ਜਖਮ ਸੌਗਾਤ ਦਾ
ਹਰਫ ਮਿਟਣੇ ਨਾ ਰੂਹੀ ਕਲਮ ਤੋਂ
ਦਾਗ ਲਹਿਣਾ ਨਾ ਮੇਰੀ ਜਾਤ ਦਾ-
ਲੋਕੀ ਕਹਿੰਦੇ ਨੇ ਤਾਂ ਕਹਿਣ ਦਿਓ
ਮੈਨੂੰ ਆਪਣਿਆਂ ਸੰਗ ਰਹਿਣ ਦਿਓ
ਝੱਲਦੇ ਨਾ ਮਾਰ ਖਾਰੇ ਹੰਝੂਆਂ ਦੀ
ਮੈਨੂੰ ਜਜਬਾਤਾਂ ਨਾਲ ਖਹਿਣ ਦਿਓ
ਪੂਜਦੇ ਨੇ ਲੋਕੀ ਤਸਵੀਰਾਂ, ਪੱਥਰਾਂ ਨੂੰ
ਮੈਨੂੰ ਰੂਹੀ ਸਰਦਲ ਤੇ ਬਹਿਣ ਦਿਓ
ਨਹੀਂ ਹੋਣ ਦੇਣਾ ਕੈਦੀ ਕਲਮ ਨੂੰ
ਮੈਨੂੰ ਤਾਨਾਸ਼ਾਹੀ ਸੁਰਾਂ ਸਹਿਣ ਦਿਓ-
ਮਨ ਦੇ ਕੇਂਦਰ ਵਿਚ ਇੱਕ ਤਹਿਖਾਨਾ ਹੈ
ਸਾਹਿਤ ਵਿਚ ਸ਼ਬਦਾਂ ਦਾ ਆਪਣਾ ਪੈਮਾਨਾ ਹੈ
ਕਿਸਾਨ ਮਜਦੂਰ ਮੁਲਾਜ਼ਮ ਸੜਕਾਂ ਤੇ ਰੁਲਦੇ ਨੇ
ਵਜੀਰਾਂ ਦੀ ਤਨਖਾਹ ਲਈ ਕੁਬੇਰ ਖਜਾਨਾ ਹੈ
ਗਰੀਬਾਂ ਨੂੰ ਰੋਟੀ ਕੱਪੜਾ ਮਕਾਨ ਵੀ ਨਹੀਂ ਜੁੜਦਾ
ਸੁਪਰਸਟਾਰ ਨੂੰ ਦੇਖਣ ਲਈ ਹਰ ਕੋਈ ਦੀਵਾਨਾ ਹੈ
ਧਰਮ ਜਾਤ-ਪਾਤ ਦੇ ਨਾਮ ਤੇ ਲੜਨਾ ਆਮ ਹੈ
ਪੜ੍ਹੇ ਲਿਖਿਆ ਵਿਚ ਨਿਖੱਟੂਆ ਦਾ ਜਮਾਨਾ ਹੈ
ਕਦੇ ਮੱਕੀ ਦੀ ਰੋਟੀ ਸਰ੍ਹੋਂ ਦੇ ਸਾਗ ਲਈ ਜਾਣੇ ਜਾਂਦੇ ਸੀ
ਹੁਣ ਕੁਲਚੇ ਪੀਜ਼ਾ ਬਰਗਰਾਂ ਦਾ ਥਾਂ-ਥਾਂ ਤੇ ਅਸ਼ਿਆਨਾ ਹੈ-
ਰੰਗ ਜ਼ਮਾਨੇ ਦੇ ਬੜੇ ਅਨੋਖੇ
ਦੁੱਖ ਸੁੱਖ ਮਿਲਦੇ ਨੇ ਚੋਖੇ
ਇੱਥੇ ਹਰ ਕੋਈ ਹੈ ਵਪਾਰੀ
ਥਾਂ ਥਾਂ ਤੇ ਮਿਲਦੇ ਨੇ ਧੋਖੇ
ਆਮ ਨੇ ਕਿਸਮਤ ਦੇ ਪੁਜਾਰੀ
ਸਾਹਾਂ ਨੂੰ ਭਰਮਾਉਦੇ ਨੇ ਸੋਖੇ
ਜੜ੍ਹਾਂ ਖੋਖਲੀ ਹੋਗੀ ਜ਼ਮਾਨੇ ਦੀ
ਰਿਸ਼ਤੇ ਤੋੜਨ ਰਹੇ ਨਾ ਔਖੇ-
ਸੱਚ ਹੈ ਰੱਬਾਂ ਤੂੰ ਝੂਠ ਹਾਂ ਮੈਂ
ਸੱਚ ਹੈ ਬਾਣੀ ਝੂਠ ਹੈ ਕੂੜ
ਸੱਚ ਹੈ ਮਰਨਾ ਝੂਠ ਹੈ ਜਿਊਣਾ
ਸੱਚ ਹੈ ਇਸ਼ਕ ਝੂਠ ਹੈ ਹੁਸਨ
ਸੱਚ ਹੈ ਪ੍ਰਕਾਸ਼ ਝੂਠ ਹੈ ਅੰਧਕਾਰ
ਸੱਚ ਹੈ ਨਿਰੰਕਾਰ ਝੂਠ ਹੈ ਰੂਪ
ਸੱਚ ਹੈ ਕੁਦਰਤ ਝੂਠ ਹੈ ਦੁਨੀਆਂ
ਸੱਚ ਹੈ ਗਿਆਨ ਝੂਠ ਹੈ ਮੂਰਖਤਾ-
ਵੇਖ ਜ਼ਰਾ
ਮਾਸੂਮੀਅਤ ਨਾਲ ਭਰੀ
ਜਿੰਦਗੀ ਦੇ ਗਵਾਹਾਂ ਦੀ,
ਜਦ ਤੱਕ ਦੌੜਦੇ ਰਹੇ
ਪੈਸੇ ਮਗਰ
ਕੀਮਤ ਸੀ ਸਾਹਾਂ ਦੀ,
ਜਦ ਅਹਿਸਾਸ ਹੋਇਆ
ਹਾਰਨ ਦਾ
ਕੀਮਤ ਰਹੀ ਨਾ ਬਾਹਾਂ ਦੀ,-
ਅਫਸੋਸ ਕਾਹਦਾ ਜੇ ਤੂੰ ਦਿਲ
ਮੇਰੇ ਨਾਲ ਲਾਇਆ ਹੀ ਨਹੀਂ
ਮੈਨੂੰ ਆਪਣਾ ਸਮਝ ਕੇ
ਹਿੱਕ ਤੇ ਖਿਡਾਇਆ ਹੀ ਨਹੀਂ
ਦੁਨੀਆਂ ਨੇ ਪਰਖਿਆ ਬਥੇਰਾ
ਭਾਵੇਂ ਤੂੰ ਵੀ ਪਰਖ ਲੈਂਦੀ
ਕੀ ਦੋਸ਼ ਦੇਵਾ ਤਕਦੀਰਾਂ ਨੂੰ
ਜੇ ਤੂੰ ਮੈਨੂੰ ਚਾਹਿਆ ਹੀ ਨਹੀਂ-