ਤੇਰੀ ਹੀ ਤਸਵੀਰ ਕੱਢ ਕੇ ਵੇਖਾਂ
ਮੇਰਾ ਜਦੋਂ ਵੀ ਮਨ ਉਦਾਸ ਹੋਵੇ
ਤੇਰੇ ਬਿਨਾਂ ਸਭ ਖਾਲੀ ਜਾਪਦਾ ਏ
ਬਿਨਾਂ ਹੱਡੀਆਂ ਤੋਂ ਜਿਵੇਂ ਮਾਸ ਹੋਵੇ
ਤੇਰੇ ਨਾਲ ਹੀ ਮੌਜ ਬਹਾਰ ਯਾਰਾ
ਬਿਨਾਂ ਤੇਰੇ ਏ ਤਨ ਜਿਵੇਂ ਲਾਸ ਹੋਵੇ
ਕਲੇਰ ਘਰ ਜੇਲ ਜਿਹਾ ਲੱਗੇ ਮੈਨੂੰ
ਤੇਰੇ ਨਾਲ ਜੰਨਤ ਜਿਵੇਂ ਪਾਸ ਹੋਵੇ
ਤੇਰੀ ਹੀ ਤਸਵੀਰ ਕੱਢ ਕੇ ਵੇਖਾਂ
ਮੇਰਾ ਜਦੋਂ ਵੀ ਮਨ ਉਦਾਸ ਹੋਵੇ
ਕਲੇਰ 🥀🥀
-
City : Amritsar Sahib
Follow me Instagram : @Lambad_pb02
ਚਾਹੇ ਕਿੰਨੇ ਵੀ ਕੋਹਾਂ ਤੈਥੋਂ ਦੂਰ ਰਹਿੰਦਾ
ਬਸ ਤੇਰੀ ਹੀ ਯਾਦ ਚ ਮਗਰੂਰ ਰਹਿੰਦਾ
ਕੋਈ ਨਸ਼ਾ ਵੀ ਹੁਣ ਨਸ਼ਾ ਨਾ ਕਰੇ ਏਨਾਂ
ਜਿੰਨਾਂ ਤੇਰੇ ਪਿਆਰ ਦਾ ਮੈਨੂੰ ਸਰੂਰ ਰਹਿੰਦਾ
ਸਾਡਾ ਰਿਸ਼ਤਾ ਜੱਗ ਜਾਹਰ ਤਾਂ ਹੋ ਗਿਆ
ਜਿੰਦ ਤੇਰੇ ਨਾਮ ਕਰ ਜਾਵਾਂ ਏ ਕਸੂਰ ਰਹਿੰਦਾ
ਚਾਹੇ ਕਿੰਨੇ ਵੀ ਕੋਹਾਂ ਤੈਥੋਂ ਦੂਰ ਰਹਿੰਦਾ
ਬਸ ਤੇਰੀ ਹੀ ਯਾਦ ਚ ਮਗਰੂਰ ਰਹਿੰਦਾ ।
ਕਲੇਰ
-
ਤੱਪਦੀ ਧੁੱਪ ਵਿੱਚ ਜਰੂਰੀ
ਜਿਵੇਂ ਸੱਜਣਾਂ ਛਾਂ ਹੁੰਦੀ ਏ
ਹੋਰ ਬਥੇਰੇ ਰਿਸ਼ਤੇ ਜੱਗ ਤੇ
ਮਾਂ ਤਾ ਸੱਜਣਾਂ ਮਾਂ ਹੁੰਦੀ ਏ ।
ਕਲੇਰ-
ਕੋਈ ਦਿਲ ਮੇਰੇ ਵਿੱਚ ਰਹਿੰਦਾ ਏ
ਮੇਰੇ ਸਾਹਾਂ ਵਿੱਚ ਓ ਸਾਹ ਲੈਂਦਾ ਏ
ਉਹਦਾ ਫੋਨ ਜਾ ਮੈਸਜ ਆ ਜਾਂਦਾ
ਫਿਰ ਸੀਨੇ ਠੰਡ ਜਿਹੀ ਪਾ ਜਾਂਦਾ
ਅੱਖਾਂ ਵਿੱਚ ਵੱਸਦੀ ਤਸਵੀਰ ਤੇਰੀ
ਕਹਿੰਦੀ ਤੂੰ ਰਾਂਝਾ ਤੇ ਮੈਂ ਹੀਰ ਤੇਰੀ
ਖਾਬਾਂ ਵਿੱਚ ਵੀ ਓ ਮੇਰੇ ਆਉਂਦਾ ਏ
ਉਦਾਸ ਹੋਏ ਚਿਹਰੇ ਨੂੰ ਹਸਾਉਂਦਾ ਏ
ਤੇਰੇ ਵਿੱਚ ਹੈ ਵੱਸਦੀ ਏ ਜਾਨ ਮੇਰੀ
ਏਨਾਂ ਕਹਿਕੇ ਮੈਨੂੰ ਗਲ ਲਾ ਲੈਂਦਾ ਏ
ਕੋਈ ਦਿਲ ਮੇਰੇ ਵਿੱਚ ਰਹਿੰਦਾ ਏ
ਮੇਰੇ ਸਾਹਾਂ ਵਿੱਚ ਓ ਸਾਹ ਲੈਂਦਾ ਏ ।
ਕਲੇਰ-
ਸਾਡੀਆਂ ਤਬਾਹੀਆਂ ਵੇਖ
ਹੱਸ ਦੇ ਰਹੇ
ਲੋਕਾਂ ਕੋਲ ਸਾਨੂੰ ਮਾੜਾ ਓ
ਦੱਸ ਦੇ ਰਹੇ
ਸਾਡੇ ਦਿਲ ਦਾ ਸਫ਼ੀਨਾ ਤੁਸੀਂ
ਡੋਬ ਤੁਰ ਗਏ
ਤੀਰ ਹਿਜ਼ਰਾ ਦਾ ਸੀਨੇ ਤੁਸੀਂ
ਖੋਬ ਤੁਰ ਗਏ
ਤੁਸੀਂ ਬਣ ਗਏ ਫ਼ਰੇਬੀ ਅਸੀਂ
ਸਾਧ ਹੋ ਗਏ
ਕੈਦ-ਏ-ਇਸ਼ਕ ਚੋ ਲੱਗੇ ਅਸੀਂ
ਅਜਾਦ ਹੋ ਗਏ ।
ਕਲੇਰ
-
ਇਸ਼ਕ ਦੇ ਰਾਹੀਂ ਅਸੀਂ ਤੁਰ ਪਏ ਸੀ
ਜਿਥੋਂ ਪਿੱਛੇ ਮੁੜਨ ਦੀ ਕੋਈ ਆਸ ਨਹੀਂ
ਛੱਡ ਦਿੱਤਾ ਘਰ ਬਾਰ ਅਸੀਂ ਆਪਣਾ
ਜੋ ਪੱਲੇ ਪਾਇਆ ਉ ਕੁਝ ਖਾਸ ਨਹੀਂ
ਕਿੱਥੇ ਕਿਹੜੇ ਮੋੜ ਤੇ ਇਹਨਾਂ ਰੁੱਕ ਜਾਣਾ
ਇਹਨਾਂ ਸਾਹਾਂ ਦਾ ਕੋਈ ਵਿਸ਼ਵਾਸ ਨਹੀਂ
ਝੂਠੇ ਲੋਕ ਤੇ ਏ ਝੂਠੀ ਦੁਨੀਆਦਾਰੀ
ਕਲੇਰ ਅਸਾਂ ਨੂੰ ਆਈ ਇਹ ਰਾਸ ਨਹੀਂ
ਇਸ਼ਕ ਦੇ ਰਾਹੀਂ ਅਸੀਂ ਤੁਰ ਪਏ ਸੀ
ਜਿਥੋਂ ਪਿੱਛੇ ਮੁੜਨ ਦੀ ਕੋਈ ਆਸ ਨਹੀਂ ।
ਕਲੇਰ-
ਜੋ ਅਧੂਰਾ ਹੋਵੇ
ਉਹ ਅਧੂਰਾ ਹੀ ਰਹਿੰਦਾ ਹੈ
ਫਿਰ ਚਾਹੇ ਸੁਪਨੇ ਹੋਣ ਜਾਂ
ਫਿਰ ਮੁਹੱਬਤ ।
ਕਲੇਰ-
ਅੱਜ ਦਿਨ ਵਿਸਾਖੀ ਦਾ ਆਇਆ
ਗੁਰਾਂ ਖਾਲਸਾ ਪੰਥ ਸੀ ਸਜਾਇਆ
ਦਸ ਲੱਖ ਨਾਲ ਲੜਾਉਣ ਲਈ
ਚਿੜੀਆਂ ਤੋਂ ਬਾਜ ਤੜਾਉਣ ਲਈ
ਗੁਰਾਂ ਨੱਥ ਜਬਰ ਨੂੰ ਪਾਉਣ ਲਈ
ਵੈਰੀ ਬੱਕਰੇ ਵਾਂਗ ਝਟਕਉਣ ਲਈ
ਗੁਰਾਂ ਬਾਟੇ ਵਿੱਚ ਅੰਮ੍ਰਿਤ ਘੋਲ ਕੇ
ਆਪ ਸਕਿਆ ਸਿੰਘਾਂ ਨੂੰ ਸਕਾਇਆ
ਅੱਜ ਦਿਨ ਵਿਸਾਖੀ ਦਾ ਆਇਆ
ਗੁਰਾਂ ਖਾਲਸਾ ਪੰਥ ਸੀ ਸਜਾਇਆ |
ਕਲੇਰ-
ਤੇਰਾ ਰੰਗ ਸੁਨਹਿਰੀ ਕਣਕ ਜਿਹਾ
ਹਾਏ ਧੁੱਪ ਵਿੱਚ ਲਿਸ਼ਕਾ ਮਾਰੇ ਨੀ
ਤੇਰਾ ਫਲਸਫਾ ਕਰਨ ਲਈ ਮੌੜਾਂ ਤੇ
ਹਾਏ ਲੱਖਾਂ ਆਸ਼ਕ ਖੜੇ ਵਿਚਾਰੇ ਨੀ
ਸ਼ਬ ਓ ਰੋਜ ਹੀ ਤੇਰੇ ਖਿਆਲਾਂ ਵਿੱਚ
ਹਾਏ ਮੁੰਡਾ ਦਿਲ ਆਪਣੇ ਨੂੰ ਹਾਰੇ ਨੀ
ਤੇਰਾ ਰੰਗ ਸੁਨਹਿਰੀ ਕਣਕ ਜਿਹਾ
ਹਾਏ ਧੁੱਪ ਵਿੱਚ ਲਿਸ਼ਕਾ ਮਾਰੇ ਨੀ |
ਕਲੇਰ-
ਇਕ ਇਸ਼ਾਰਾ ਤਾਂ ਕਰ ਸੱਜਣਾਂ
ਅਸੀਂ ਜਾਵਾਂਗੇ ਮਰ ਸੱਜਣਾਂ
ਜਿੱਤਣਾ ਚਾਹੁੰਦੇ ਉ ਬਾਜੀ ਜੇ
ਅਸੀਂ ਜਾਵਾਂਗੇ ਹਰ ਸੱਜਣਾਂ
ਇਸਕ ਚ ਮੰਦੜੇ ਬੋਲ ਤੇਰੇ
ਹੱਸ ਕੇ ਜਾਵਾਂਗੇ ਜਰ ਸੱਜਣਾਂ
ਇੱਕ ਇਸ਼ਾਰਾ ਤਾਂ ਕਰ ਸੱਜਣਾਂ
ਅਸੀਂ ਜਾਵਾਂਗੇ ਮਰ ਸੱਜਣਾਂ |
ਕਲੇਰ
-