Harf Kaur   (Harf Kaur)
37 Followers · 9 Following

Daring and Daredevil
Believe in .....Live a lot,Love a lot and Laugh a lot
8888
Joined 26 September 2017


Daring and Daredevil
Believe in .....Live a lot,Love a lot and Laugh a lot
8888
Joined 26 September 2017
6 MAY 2021 AT 18:09



ਚੱਲੀ ਸੀ ਜਦ ਘਰੋਂ ਅੱਜ
ਇੱਕ ਹੋਰ ਮਾਂ ਦੀਆਂ ਅੱਖਾਂ ਸਿੱਲੀਆਂ ਸੀ।
ਮੈਂ ਮੁੜ ਮੁੜ ਘਰ ਨੂੰ ਤੱਕਦੀ ਸੀ,
ਸੱਭ ਤੋਂ ਓੁਹਲਾ ਜਿਹਾ ਰੱਖਦੀ ਸੀ,
ਜੋ ਲੈਕੇ ਆਈ ਸੀ,
ਓੁਹ ਟੈਚੀ ਵਿੱਚ ਬੰਨ ਲਿਆ ,
ਓੁਹ ਸ਼ਗਨਾਂ ਦਾ ਗਾਨਾ,
ਲਾਹ ਕੀਲੀ ਨਾਲ ਟੰਗ ਲਿਆ ।
ਗਲ ਲੱਗ ਕੇ ਮਿਲੀ ਵਾਰ ਵਾਰ 
ਅਸੀਸਾਂ ਝੋਲੀ ਪਾਉਣ ਲੱਗੀ ।
ਕੁਝ ਸ਼ਗਨਾਂ ਦੇ ਸਿੱਕੇ ਸੀ
ਫੜਦਿਆਂ ਸਾਰ ਘਬਰਾਉਣ ਲੱਗੀ
ਸ਼ਗਨਾਂ ਦਾ ਵਿਹੜਾ ਓੁਹ ,
ਮੈਨੂੰ ਵਾਜਾਂ ਪਿਆ ਮਾਰਦਾ ਸੀ
ਰੋਕ ਲਵੇ ਕੋਈ ਬਾਂਹ ਫੜਕੇ 
ਦਿਲ ਵਾਰ ਵਾਰ ਹਾਰਦਾ ਸੀ
ਵਤਨ ਛੱਡਣੇ ਸੁਖਾਲੇ ਨਹੀਂ,
ਅਸਾਂ ਡੂੰਘੀ ਪੀੜ ਹੰਢਾਈ ਹੁੰਦੀ ਏ ।
ਕਿੰਨੀਆਂ ਦੀਵਾਲੀਆਂ ਦੀ ਕਾਣੀ ਵੰਡ,
ਪਰਦੇਸੀਆਂ ਦੇ ਹਿੱਸੇ ਆਈ ਹੁੰਦੀ ਏ ।

ਹਰਫ. ਕੌਰ


-


2 MAY 2021 AT 1:54

What is love?
When you just care for her smile.
How love gets successful?
When you are actually real to each other.
Why do you lose your love?
When you start to hide.


-


17 APR 2021 AT 11:49

ਚੱਲੀ ਸੀ ਜਦ ਘਰੋਂ ਅੱਜ
ਇੱਕ ਹੋਰ ਮਾਂ ਦੀਆਂ ਅੱਖਾਂ ਸਿੱਲੀਆਂ ਸੀ।
ਮੈਂ ਮੁੜ ਮੁੜ ਘਰ ਨੂੰ ਤੱਕਦੀ ਸੀ,
ਸੱਭ ਤੋਂ ਓੁਹਲਾ ਜਿਹਾ ਰੱਖਦੀ ਸੀ,
ਜੋ ਲੈ ਕੇ ਆਈ ਸੀ,
ਓਹ ਟੈਚੀ ਵਿੱਚ ਬੰਨ ਲਿਆ ,
ਓਹ ਸ਼ਗਨਾਂ ਦਾ ਗਾਨਾ,
ਲਾਹ ਕੀਲੀ ਨਾਲ ਟੰਗ ਲਿਆ ।
ਗਲ਼ ਲੱਗ ਕੇ ਮਿਲੀ ਵਾਰ ਵਾਰ 
ਅਸੀਸਾਂ ਝੋਲੀ ਪਾਉਣ ਲੱਗੀ ।
ਕੁਝ ਸ਼ਗਨ ਦੇ ਸਿੱਕੇ ਸੀ
ਫੜਦਿਆਂ ਸਾਰ ਘਬਰਾਉਣ ਲੱਗੀ
ਸ਼ਗਨਾਂ ਦਾ ਵਿਹੜਾ ਓੁਹ ,
ਮੈਨੂੰ ਵਾਜਾਂ ਪਿਆ ਮਾਰਦਾ ਸੀ
ਰੋਕ ਲਵੇ ਕੋਈ ਬਾਂਹ ਫੜਕੇ 
ਦਿਲ ਵਾਰ ਵਾਰ ਹਾਰਦਾ ਸੀ
ਵਤਨ ਛੱਡਣੇ ਸੁਖਾਲੇ਼ ਨਹੀਂ,
ਅਸਾਂ ਡੂੰਘੀ ਪੀੜ ਹੰਢਾਈ ਹੁੰਦੀ ਏ ।
ਕਿੰਨੀਆਂ ਦੀਵਾਲੀਆਂ ਦੀ ਕਾਣੀ ਵੰਡ,
ਪਰਦੇਸੀਆਂ ਦੇ ਹਿੱਸੇ ਆਈ ਹੁੰਦੀ ਏ ।

-


16 APR 2021 AT 12:13

ਰੱਖ ਲੈ ਮਾਣ
ਮੈਂ ਤੈਨੂੰ ਚੁਣਿਆ।
ਬ ਬਾ ਇਬਾਦਤ
ਦਿਲ ਤੇ ਖੁਣਿਆ।
ਮੁੱਕੀ ਤੜਪ ਹੂ ਦੀ
ਜਦ ਤੈਨੂੰ ਸੁਣਿਆ।
ਮੇਲੇ ਪਾਕ ਰੂਹਾਂ
ਮੈਂ ਸੁਪਨਾ ਬੁਣਿਆ।
ਰੱਖ ਲੈ ਮਾਣ
ਮੈਂ ਤੈਨੂੰ ਚੁਣਿਆ।

-


15 APR 2021 AT 0:43

ਦਿਲ ਦੇ ਹਾਰਿਆਂ ਦਾ ਸੱਜਣਾ ਕੋਈ ਦਾਰੂ ਨਹੀਂ ਹੁੰਦਾ।

-


15 APR 2021 AT 0:40

ਖੇਡ ਤਾਂ ਸਾਰੀ ਲਫ਼ਜਾਂ ਦੀ ਹੁੰਦੀ ਆ।
ਨਹੀਂ ਤਾਂ ਫਿਤਰਤ ਵੀ ਕਦੇ ਬਦਲੀ ਆ।

-


14 APR 2021 AT 18:12

I don't know why a dry rose was more valuable that was lost by me than holding my hand....
Why his feeling of agression was more justified than my tears....
His question how could I do that instead of how I was????
With the passage of time,I came to know if someone actually loves....
He never plucks flowers....

-


14 APR 2021 AT 17:39

ਲੋਕੀ ਕਹਿੰਦੇ ਗਰੂਰ ਬਹੁਤ ਆ ਤੇਰੇ ਚ..
ਪਰ ਮੇਰੇ ਅੰਦਰ ਤਾਂ ਇਸ਼ਕ ਵਸਦਾ ਆ..

-


14 APR 2021 AT 17:28

ਮੈਂ ਮਾਫ ਤਾਂ ਕਰ ਸਕਦੀ ਹਾਂ..
ਪਰ ਭੁੱਲ ਨਹੀਂ ਸਕਦੀ..
ਇਸ ਸੀਨੇ ਚ ਤਪਸ਼ ਪੁਰਾਣੀ ਆ..
ਆਪਣਿਆ ਦੀ ਸੱਟ..
ਤੇ ਹੰਝੂਆਂ ਦੀ ਕਹਾਣੀ ਆ..
ਹਰਫ਼ ਬਹੁਤ ਮਜਬੂਤ ਆ..
ਮੈਂ ਵੱਖ ਤਾਂ ਹੋ ਸਕਦੀ ਹਾਂ..
ਪਰ ਟੁੱਟ ਨਹੀਂ ਸਕਦੀ..
ਕੌਣ ਨੇੜੇ ਆ ਖੜੇ..
ਬਹੁਤਾ ਫ਼ਰਕ ਨਹੀਂ ਪੈਂਦਾ..
ਗਰੂਰ ਉਸ ਰੱਬ ਦਾ..
ਜੋ ਦਿਲ ਵਿੱਚ ਰਹਿੰਦਾ..
ਮੇਰੇ ਤੋਂ ਵੱਧ ਮੇਰਾ ਜ਼ਮੀਰ ਆ..
ਮੈਂ ਮਰ ਤਾਂ ਸਕਦੀ ਹਾਂ..
ਪਰ ਝੁਕ ਨਹੀਂ ਸਕਦੀ..

-


14 APR 2021 AT 14:48

ਫਿਤਰਤ ਕਦੇ ਵੀ ਬਦਲਦੀ ਨਹੀ.।
ਨਾ ਸੋਹਾਂ ਖਾ ਕੇ
ਨਾ ਚੁੱਭੀ ਲਾ ਕੇ।

-


Fetching Harf Kaur Quotes