Chanvir Singh  
1.3k Followers · 377 Following

read more
Joined 20 November 2017


read more
Joined 20 November 2017
13 MAY 2022 AT 14:34

ਇਸ਼ਕ ਕੀਤਾ ਨਹੀ ਕਦੇ,
ਦਿਲ ਕੀ ਹੁੰਦਾ ਨਹੀ ਪਤਾ,
ਸ਼ਾਹ ਤੇ ਸੰਘਰਸ਼ ਦੀ ਗੱਲ ਪੁੱਛੋਂ,
ਮੈਨੂੰ ਹਰ ਇੱਕ ਜੁਲਮ ਦੇ ਸੱਲ ਪਤਾ,
ਜੋ ਲਿਖਿਆ ਸੱਚ ਦੇ ਵਾਰੇ,
ਮੈਨੂੰ ਝੂਠ ਦੀ ਨਾ ਕੋਈ ਗੱਲ ਪਤਾ,
ਜਦੋਂ ਤੱਕ ਸਾਹ ਚੱਲਦੇ ਨੇ ਲਿਖਦੇ ਰਹਿਣਾ,
ਬਾਕੀ ਕਿਸ਼ਮਤ ਤੇ ਰੱਬ ਨੂੰ ਪਤਾ।

-


22 SEP 2021 AT 23:31

ਤੇਰੀ ਆਵਾਜ਼ ਵਿੱਚ ਕੋਈ ਸਕੂਨ ਜਹਿਆਂ ਲੱਗਦਾ ਸੀ,
ਮੇਰਾ ਦਿਲ ਵੀ ਤਾਂ ਬਸ ਤੈਨੂੰ ਸੁਣਨੇ ਨੂੰ ਕਰਦਾ ਸੀ,
ਤੁ ਆਪਣੀ ਹੀ ਕਹਾਣੀ ਦੇ ਰਾਜਕੁਮਾਰ ਨੂੰ ਉਡੀਕਦੀ ਸੀ,
ਮੈਂ ਉਸੇ ਦਰਬਾਰ ਵਿੱਚ ਫ਼ਕੀਰ ਬਣਿਆ ਕਰਦਾ ਸੀ,
ਤੇਰੀ ਨਜ਼ਰ ਤਾਂ ਬਸ ਮਹਿਲਾਂ ਦੀ ਇਬਾਦਤ ਕਰਦੀ ਸੀ,
ਮੈਂ ਉਸੇ ਮਹਿਲਾਂ ਵਿੱਚ ਖੁਦਾ ਨੂੰ ਮੰਗਿਆ ਕਰਦਾ ਸੀ,
ਤੇਰੀ ਸੋਚ ਤਾਂ ਸਜਾਵਟਾਂ ਤੱਕ ਰੁੱਕ ਜਾਇਆ ਕਰਦੀ ਸੀ,
ਮੈਂ ਖੁੱਦ ਨੂੰ ਲੀਰਾਂ ਵਿੱਚ ਤਬਦੀਲ ਕਰਿਆ ਕਰਦਾ ਸੀ,
ਤੇਰੇ ਇਸ ਨੂਰ ਨੂੰ ਵੇਖ ਕਿੰਨੇ ਹੀ ਲੋਕ ਸੜਦੇ ਰਹਿੰਦੇ ਸੀ,
ਮੈਂ ਤੇਰੇ ਚੋ ਕਦੇ ਕਵਿਤਾ ਕਹਾਣੀ ਘੜਿਆ ਕਰਦਾ ਸੀ,
ਪਰ ਚਨਵੀਰ ਵਕ਼ਤ ਦੇ ਅੱਗੇ ਕਿਸਦਾ ਜ਼ੋਰ ਚੱਲਦਾ ਸੀ,
ਮੁਹੱਬਤ ਨੂੰ ਕਰਨ ਵਾਲਾ ਤੜਪ ਤੜਪ ਕੇ ਮਰਦਾ ਸੀ।

-


22 SEP 2021 AT 3:00

ਕੀਨੇ ਹੀ ਦੂਰ ਹੋ ਗਏ ਆਪਾ ਹੋ ਮਜਬੂਰ ਗਏ,
ਅਰਮਾਨ ਜਿੰਦਗੀ ਦੇ ਸਾਰੇ ਚੂਰ ਚੂਰ ਹੋ ਗਏ,
ਬਦਲ ਗਏ ਇਹ ਚੇਹਰੇ ਬੋਲ ਵੀ ਚੁੱਪ ਹੋ ਗਏ,
ਹੱਸਦੇ ਖੇਡਦੇ ਆਪਾ ਤਾਂ ਦੋਵੇ ਕੋਈ ਬੁੱਤ ਹੋ ਗਏ !

-


5 APR 2020 AT 22:40

ਪਹਿਲਾ ਹਨੇਰਾ ਕੀਤਾ ਫਿਰ ਚਾਨਣ,
ਪਰ ਅੰਦਰ ਤਾਂ ਤੇਰਾ ਅਜੇ ਵੀ ਕਾਲਾ ਏ,
ਤੁ ਜਿਸਨੂੰ ਖਤਮ ਕਰਨ ਨੂੰ ਤੁਰਿਆ ਸੀ,
ਉਹ ਰੱਬ ਤੋ ਹੀ ਪੁੱਛ ਕੇ ਆਇਆ ਹੈ,
ਬੜਾ ਕੀਤਾ ਸੀ ਜੁਲਮ ਤੁ ਮੇਰੇ ਜੀਵਾਂ ਤੇ,
ਹੁਣ ਕਿੳੁ ਡਰਿਆ ਸਹਿਮਿਆ ਰਹਿੰਦਾ ਏ,
ਜਿਹਨਾਂ ਮਰਜ਼ੀ ਲਾ ਲੈ ਤੁ ਜੋਰ ਇਨਸਾਨ,
ਕੀਤਾ ਤਾਂ ਭੋਗਣਾ ਹੀ ਪੈਂਦਾ ਏ।

ਚਨਵੀਰ ਸਿੰਘ ਢਿੱਲੋਂ

-


3 FEB 2020 AT 22:23

ਭੁੱਲ ਹੋਣੀ ਹੈ ਤੇਰੀ ਮੈਂ ਹਾਰ ਗਿਆ ਹਾਂ,
ਤੁ ਇਹ ਨਾ ਭੁੱਲੀ ਕਿ ਜਿੱਤਣ ਤੈਨੂੰ ਵੀ ਨੀ ਦੇਣਾ,
ਤੁ ਬਦਲ ਕੇ ਮੇਰੀ ਥਾਂ ਪੈਸੇ ਨੂੰ ਦਿੱਤੀ ਏ,
ਤੇ ਮੈਂ ਤੇਰੀ ਥਾਂ ਹੁਣ ਕਿਤਾਬਾਂ ਨੂੰ ਰੱਖ ਲਿਆ।

-


28 SEP 2019 AT 18:51

ਇਹ ਦੇਸ਼ ਅੱਜ ਵੀ ਉਹੀ ਹੈ,
ਬਸ ਸਿਆਸਤਦਾਨ ਬਦਲ ਗਏ,
ਤੁਹਾਡੀ ਸੋਚ ਚ ਜਿਹੜਾ ਦੇਸ਼ ਸੀ,
ਉਸਨੂੰ ਹੁਕਮਰਾਨ ਗਬਨ ਗਏ,
ਲੜ੍ਹਾਈ ਸੀ ਜਿਹਨਾਂ ਹੱਕਾਂ ਦੀ,
ਸਾਰੇ ਹੱਕ ਵੀ ਸਾਥੋ ਖੋਹੇ ਗਏ,
ਭਗਤ ਸਿੰਹਾਂ ਇਸ ਦੇਸ਼ ਦੇ,
ਨੌਜਵਾਨ ਨਸ਼ਿਆਂ ਚ ਖੋਹੇ ਗਏ,
ਇੱਥੇ ਗਰੀਬੀ ਹੋਈ ਖਤਮ ਨਾ,
ਅਮੀਰ ਹੋਰ ਅਮੀਰ ਹੋ ਗਏ,
ਭਗਤ ਸਿਹਾਂ ਤੇਰੇ ਜਾਣ ਪਿੱਛੋਂ,
ਕਿੰਨੇ ਬੇਗੁਨਾਹ ਦਫ਼ਨ ਹੋ ਗਏ,
ਆਜ਼ਾਦ ਨਹੀਂ ਹੈ ਇਹ ਦੇਸ਼ ਤੇਰਾ,
ਅਸੀ ਕਾਗਜ਼ਾ ਚ ਹੋ ਆਜ਼ਾਦ ਗਏ,
ਭਗਤ ਸਿਹਾਂ ਤੇਰੇ ਇਸ ਦੇਸ਼ ਵਿੱਚ,
ਰੰਗ ਬਦਲ ਬਣ ਰੰਗਰੇਜ਼ ਗਏ।

Chanvir


-


23 SEP 2019 AT 0:58

तेरी जुल्फों को तेरे चेहरे से उठाऊ किस तरह,
तेरी मासूमीयत को इस दिल की बात बताऊं किस तरह
तू नायाब है बेमिसाल है मगर तू मेरा एक खुआब है, तुझे इन खुआबो से बाहर लाऊ मैं किस तरह।

-


19 SEP 2019 AT 0:07

पहले इश्क़ को इश्क़ तो बना लो,
करते हो बात तुम मोहब्बत की,
अंदर से नफ़रत को तो मिटा लो,
साथ रहने की तो बातें करते हो,
दिल में किसी ओर को रखते हो,
पहले अपने अंदर तो झांक लो,
बड़ा मुश्किल होता है किसी का होना,
हमें छोड़ो खुद को ही पहचान लो,
रात गुजरने पे बदल मत जाना,
मत कहना ये सब यादों से मिटा लो,
सोच कर करते तो फनाह नहीं होते,
ये मोहब्बत क्या है सच में जान लो।

-


18 SEP 2019 AT 0:03

ਸੋਹਣੇ ਹੋ ਮਨਮੋਹਣੇ ਹੋ,
ਮਾਸੂਮੀਅਤ ਦੇ ਖਿਡੌਣੇ ਹੋ,
ਅੱਖਰ ਕਰਨ ਸਿਫ਼ਤ ਤੁਹਾਡੀ,
ਤੁਸੀੰ ਸਾਦਗੀ ਨਾਲ ਜਿਓਣੇ ਹੋ,
ਖੂਬਸੂਰਤੀ ਚੇਹਰੇ ਤੇ ਖਿੜੀ ਹੋਈ,
ਤੁਸੀੰ ਕੁਦਰਤ ਦਾ ਸ਼ਿੰਗਾਰ ਹੋ,
ਭੋਲੇਪਣ ਵਿੱਚ ਨੂਰ ਹੈ ਹੱਸਦਾ,
ਤੁਸੀੰ ਚੰਗਿਆਈ ਦੀ ਮਿਸਾਲ ਹੋ,
ਜਿੱਥੇ ਵੀ ਜਾਵੋ ਖੁਸ਼ੀਆਂ ਵੰਡੋ,
ਤੁਸੀੰ ਏਕਤਾ ਦੀ ਪਹਿਚਾਣ ਹੋ,
ਫੁੱਲਾਂ ਲਈ ਬਣੇ ਖੁਸ਼ਬੋ ਤੁਸੀੰ,
ਐਸੀ ਬਹੁਮੁੱਲੀ ਸੌਗਾਤ ਹੋ,
ਸਬਦ ਥੋੜੇ ਨੇ ਤੁਹਾਨੂੰ ਲਿੱਖਣ ਲਈ,
ਤੁਸੀੰ ਤਾਂ ਖੁੱਦ ਸ਼ਬਦਾਂ ਦੀ ਖਾਣ ਹੋ,
ਸੋਭਾਗਾ ਹੈ ਜਿਸਨੂੰ ਵੀ ਤੁਸੀੰ ਮਿਲੇ,
ਤੁਸੀੰ ਖੁਦਾ ਦਾ ਐਸਾ ਵਰਦਾਨ ਹੋ।


-


16 SEP 2019 AT 23:57

ਕਿਸਮਤ ਹੱਥੋਂ ਹਾਰ ਕੇ ਵੀ ਲੜ੍ਹਨ ਦੀ ਤਾਕਤ ਰੱਖਦਾ ਹਾਂ
ਮੈਂ ਕਮਜ਼ੋਰ ਨਹੀਂ ਅਾ ਜੋ ਮਰਨ ਦੀ ਗੱਲ ਕਰਦਾ ਹਾਂ
ਅਸਲੀ ਇਮਤਿਹਾਨ ਹੁੰਦਾ ਹੈ ਤੁਹਾਡਾ ਹਾਰ ਤੋਂ ਮਗਰੋਂ
ਮੈਂ ਹਾਰ ਨੂੰ ਵੀ ਜਿੱਤ ਚ ਬਦਲਣ ਦੀ ਗੱਲ ਕਰਦਾ ਹਾਂ
ਖੁਦ ਤੇ ਵਿਸ਼ਵਾਸ ਤੇ ਤੁਹਾਡੀ ਮੰਜਿਲ ਲਈ ਪਿਆਸ
ਮੈਂ ਰਾਸਤੇ ਤੋਂ ਨਾ ਭੱਟਕ ਜਾਵਣ ਦੀ ਗੱਲ ਕਰਦਾ ਹਾਂ
ਕਿੰਨੀਆ ਹੀ ਮੁਸ਼ਕਿਲਾਂ ਹੋਣ ਪਰ ਤੁ ਭੱਜਣਾ ਨਹੀਂ ਹੈ
ਮੈਂ ਤਾਂ ਓਹਨਾਂ ਨੂੰ ਹੀ ਭੱਜਾ ਦੇਣ ਦੀ ਗੱਲ ਕਰਦਾ ਹਾਂ
ਇਰਾਦੇ ਪੱਕੇ ਤੇ ਆਪਣੇ ਹੌਂਸਲੇ ਨੂੰ ਨਾ ਟੁੱਟਣ ਦੇਣਾ ਹੈ
ਮੈਂ ਤੇਰੇ ਚ ਤੈਨੂੰ ਜਿਉਂਦਾ ਰੱਖਣ ਦੀ ਗੱਲ ਕਰਦਾ ਹਾਂ
ਸੋਖਾ ਨਹੀਂ ਕੁੱਝ ਤੇ ਔਖਾ ਵੀ ਨਹੀਂ ਜੋ ਤੁ ਪਾ ਨਾ ਸੱਕੇ
ਮੈਂ ਇਰਾਦੇ ਤੈਨੂੰ ਨੇਕ ਰੱਖਣ ਦੀ ਗੱਲ ਕਰਦਾ ਹਾਂ
ਮੈਂ ਕੋਈ ਵਿਦਵਾਨ ਨਹੀਂ ਹਾਂ ਜੋ ਕਿਤਾਬਾਂ ਲਿੱਖਦਾ
ਮੈਂ ਖੁੱਦ ਨੂੰ ਖੁੱਦ ਹੀ ਲਿਖਣ ਦੀ ਗੱਲ ਕਰਦਾ ਹਾਂ
ਕਿਸੇ ਵੀ ਸਫ਼ਲਤਾ ਲਈ ਪ੍ਰੀਖਿਆਵਾਂ ਚੋ ਗੁਜ਼ਰਨਾ ਪੈਂਦਾ
ਮੈਂ ਹੰਢਾਏ ਹੋਏ ਸਫਰ ਦੀ ਇੱਕ ਝਲਕ ਪੇਸ਼ ਕਰਦਾ ਹਾਂ
ਤੁਹਾਡੇ ਹਿੱਸੇ ਦਾ ਤੁਹਾਨੂੰ ਜਰੂਰ ਨਸੀਬ ਹੋਣਾ ਹੈ
ਮੈਂ ਉਸਦੇ ਲਿੱਖੇ ਤੇ ਹਮੇਸ਼ਾ ਅਮਲ ਕਰਦਾ ਹਾਂ।

-


Fetching Chanvir Singh Quotes