18 APR 2018 AT 7:06

ਸ਼ਾਮ ਯਾਦਾਂ ਨਾ'ਲ ਢਲਦੀ, ਇੱਕ ਆਸ ਵੀ ਏ ਰਹਿੰਦੀ..
ਮੁੜ ਆਊ ਉਹ ਰੁੱਤ, ਜੋ ਕੱਠਿਆਂ ਸੀ ਮਾਣੀ..

ਮਲੂਕ ਜਜ਼ਬਾਤ, ਨਿਗ੍ਹਾ ਦੁਨੀਆ ਦੀ ਤਿੱਖੀ..
ਫ਼ੇਰ ਸੰਗ ਵਾਲੀ ਚੇਤੇ ਆ, ਜੋ ਛੱਤਰੀ ਸੀ ਤਾਣੀ?

ਜਿੱਥੇ ਮਿਲਿਆ, ਵੇਰ ਅਖਿਰੀ, ਤੈਨੂੰ ਓਥੇ ਈ ਮਿੱਲੂ..
ਆਈ ਏਸ ਵਾਰ, ਬਣ ਕੇ, ਤੂੰ ਉਮਰਾਂ ਦਾ ਹਾਣੀ..

ਹਰ ਸਿਹਰ ਤੇਰੇ ਨਾਂ ਤੋ ਹੀ ਆਗਾਜ਼ ਹੋਵੇ..
ਤੇਰੀ ਹੋ ਗਈ ਗੁਲਾਮ ਇਹ ਰੂਹ ਮਰਜਾਣੀ!!

- Amanpreet Gill