Aman Gill   (Amanpreet Gill)
172 Followers · 11 Following

Joined 26 April 2017


Joined 26 April 2017
10 AUG 2021 AT 1:18

ਕੁੜੀਆਂ, ਕੁੜੀਆਂ ਹੀ ਰਹਿੰਦੀਆਂ ਮਾਂ ਦੇ ਘਰ
27 ਸਾਲ ਦੀ ਸੀ ਜਦੋਂ ਹਲੇ ਵਿਆਹੀ ਨੀ ਗਈ ਸੀ
ਮਾਸੀ ਨੇ ਰਿਸ਼ਤੇ ਦੀ ਦੱਸ ਪਾਉਣੀ ਤਾਂ ਮਾਂ ਨੇ ਕਹਿਣਾ ਕੁੜੀ ਨਿਆਣੀ ਆ
ਨਾ ਸਿਰ ਤੇ ਚੁੰਨੀ, ਨਾ ਅੱਖ ਚ ਸ਼ਰਮ
ਗੁੱਸਾ ਆਇਆ ਤਾਂ ਚੀਕ ਪਈ, ਕੋਈ ਮਜ਼ਾਕ ਸੁਣਿਆ ਤਾਂ ਉੱਚੀ ਆਵਾਜ਼ ਚ ਹੱਸ ਪਈ
ਘਰੇ ਗਾਣੇ ਗਾਉਂਦੇ, ਨੱਚਦੇ ਟੱਪਦੇ ਫਿਰੀ ਜਾਣਾ
ਕਿਸੇ ਕੁਛ ਨਾ ਪੁੱਛਣਾ.. ਬਸ ਦੇਖ ਦਾਦੀ ਨੇ ਹੱਸ ਕਹਿਣਾ
'ਭਾਗਾਂ ਵਾਲੇ ਹੋਣਗੇ ਸੋਹਰੇ ਤੇਰੇ'
ਬੁੱਲ੍ਹਾਂ ਦੇ ਹਾਸੇ ਕਿੰਨੇ ਅਸਲੀ ਲੱਗਦੇ ਸੀ ਓਦੋਂ

ਜਦੋਂ ਵਿਦਾਈ ਹੋਈ, ਆਪਣੇ ਘਰ ਆਈ ਤਾਂ ਜਿਵੇਂ ਪਲਾਂ ਵਿੱਚ 'ਮੈਂ' ਬਦਲ ਗਈ
ਸਵੇਰ ਦੀ ਚਾਹ ਤੋਂ ਸ਼ੁਰੂ ਹੋ ਦਿਨ ਕਿਵੇਂ ਕੰਮ ਚ ਨਿਕਲਦਾ ਪਤਾ ਨੀ ਲੱਗਦਾ.. ਗਾਣਿਆਂ ਦਾ ਪਤਾ ਨੀ ਪਰ ਆਵਾਜ਼ ਚ ਮਿਠਾਸ ਤੇ ਗੱਲਾਂ ਚ ਸਿਆਣਪ ਬਹੁਤ ਆ ਗਈ

ਅੱਜ ਸਮਝ ਸਕਦੀ ਆਂ ਵੀ ਨਾਨਕੇ ਜਾਣ ਦਾ ਚਾਅ ਮਾਂ ਨੂੰ ਸਾਡੇ ਨਾਲੋਂ ਵੱਧ ਕਾਹਤੋਂ ਹੁੰਦਾ ਸੀ

-


17 JUN 2021 AT 7:10

ਮੱਥੇ ਤਿਓੜੀ ਪਾ,
ਉਹਦਾ ਤੱਕਦੇ ਰਹਿਣਾ

ਮੈਂਨੂੰ ਦੂਰ ਕਰਨ ਲਈ ਸੀ ਜਾਂ ਨੇੜੇ

ਅੱਜ ਤੱਕ ਸਮਝ ਨੀ ਆਇਆ

-


15 APR 2021 AT 7:32




ਮੈਂ ਚੂੜੀਆਂ ਦੀ ਮੰਗ ਕੀਤੀ
ਉਹਨਾਂ ਕਿਤਾਬ ਹੱਥ ਫੜਾ ਦਿੱਤੀ

ਉਹ ਰਹਿੰਦੀ ਉਮਰ ਤੱਕ ਅਫਸੋਸ ਕਰਦੇ ਰਹੇ
ਮੈਂ ਸ਼ੁਕਰ!!

-


8 APR 2021 AT 17:46

ਫਿਕਰਾਂ ਦੀ ਪੰਡ ਮੋਢੇ ਚੱਕੀ
ਪੈਸਾ ਉਪਰੋਂ ਅੱਡ ਲਾਇਆ

ਜ਼ਿੰਦਗੀ ਜੀਉਣ ਦੇ ਲਾਲਚ ਨੂੰ
ਪੁੱਤ ਮਾਂ ਵੀ ਕੱਲੀ ਛੱਡ ਆਇਆ

-


7 APR 2021 AT 6:51

ਉਹਦੇ ਬਾਰੇ ਜਦ ਮੈਂ ਤਾਰਿਆਂ ਨਾਲ ਗੱਲ ਕਰਦਾ
ਭੁੱਲ ਭੁਲੇਖੇ ਉਹ ਰਾਤ ਲੰਬੀ ਕਰ ਜਾਂਦੇ

ਜਦੋਂ ਹਵਾਵਾਂ ਨੂੰ ਕਿੱਸੇ ਸੁਣਾਉਂਦਾ
ਉਹ ਬਾਗੀ ਹੋ ਕੇ ਵਗਣ ਲੱਗਦੀਆਂ

ਤੇ

ਜਦੋਂ ਚੇਤੇ ਕਰ ਰੋਣਾ ਚਾਹੁੰਦਾ
ਅੱਖਾਂ ਹੰਝੂ ਦੇਣ ਤੋਂ ਮਨ੍ਹਾ ਕਰ ਦਿੰਦੀਆਂ

ਮੈਂਨੂੰ ਅਫ਼ਸੋਸ ਨਹੀਂ ਉਹਦੇ ਉੱਡਣ ਦਾ
ਪਰ ਉਸ ਜਿਹਾ ਹਾਸਾ, ਸ਼ਿਕਾਇਤਾਂ ਤੇ ਸੁਪਨੇ ਕੀਤੇ ਹੈਨੀਂ

-


2 APR 2021 AT 6:00

उसने ज़ंजीर मेरे पाँव में दोहरी कर दी,
मैंने पूछा था दीवार के पार क्या है

-


6 OCT 2019 AT 7:17

ਉਹ ਨੇੜੇ ਆਉਂਦਾ
ਮੈਂਨੂੰ ਕੁਛ ਮਹਿਸੂਸ ਨਾ ਹੁੰਦਾ


'ਵਹਿਮ ਸੀ
ਮੈਂ ਖੁਸ਼ ਹਾਂ'

ਪਤਾ ਲੱਗਾ
ਜ਼ਿੰਦਾ
ਹੀ
ਨਹੀਂ!!

-


19 AUG 2019 AT 9:26

ਤੈਨੂੰ ਤਾਂ ਪਤਾ ਮੈਂ ਖੁਸ਼ ਨੀ ਤੇਰੇ ਨਾਲ,
ਪਰ
ਤੇਰਾ ਦੁੱਖੀ ਕਰਨਾ ਬੜਾ ਚੇਤੇ ਆਉਂਦਾ

-


19 AUG 2019 AT 9:22

ਕਿਨਾਂ ਸੌਖਿਆਂ ਈ
ਵਾਅ-ਵਾਸਤਿਆਂ ਤੋਂ ਇਨਕਾਰ ਹੋਣ ਲੱਗ ਗਏ ਨੇ,

ਪਹਿਲਾਂ ਪਿਆਰ ਹੋਇਆ ਸੀ ਸੱਜਣਾਂ ਨੂੰ,
ਹੁਣ ਪਿਆਰ ਹੋਣ ਲੱਗ ਗਏ ਨੇ

-


15 MAR 2019 AT 15:52

ਤੂੰ ਸੁਪਨਾ ਸੀ
ਮੈਂ ਦੇਖ ਲਿਆ
ਮੈਂਨੂੰ ਏਸੇ ਗੱਲ ਦਾ ਚਾਅ
..

-


Fetching Aman Gill Quotes